ਅਜੀਤ ਪਵਾਰ ਨੂੰ ਲੈ ਕੇ ਬੋਲੇ ਸ਼ਰਦ ਪਵਾਰ, ‘ਪਰਿਵਾਰ ਦੇ ਰੂਪ ’ਚ ਅਸੀਂ ਇੱਕਠੇ ਹਾਂ’

Tuesday, Sep 24, 2024 - 01:02 AM (IST)

ਅਜੀਤ ਪਵਾਰ ਨੂੰ ਲੈ ਕੇ ਬੋਲੇ ਸ਼ਰਦ ਪਵਾਰ, ‘ਪਰਿਵਾਰ ਦੇ ਰੂਪ ’ਚ ਅਸੀਂ ਇੱਕਠੇ ਹਾਂ’

ਮੁੰਬਈ, (ਭਾਸ਼ਾ)- ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਇਕ ਪਰਿਵਾਰ ਦੇ ਰੂਪ ਵਿਚ ਇਕੱਠੇ ਹਨ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਅਜੀਤ ਇਕ ਵੱਖਰੀ ਸਿਆਸੀ ਪਾਰਟੀ ਦੀ ਅਗਵਾਈ ਕਰ ਰਹੇ ਹਨ। ਸ਼ਰਦ ਪਵਾਰ ਨੇ ਤੱਟਵਰਤੀ ਕੋਂਕਣ ਖੇਤਰ ਦੇ ਚਿਪਲੂਨ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ‘ਘਰਤ ਤਾਰਿ ਏਕਤੱਰਚ ਆਹੇਤ’ (ਘੱਟੋ-ਘੱਟ ਘਰ ਵਿਚ ਅਸੀਂ ਇਕੱਠੇ ਹਾਂ)। ਉਹ ‘ਸੂਬੇ ਦੇ ਵੱਖ-ਵੱਖ ਵਰਗਾਂ’ ਦੀ ਇਸ ਮੰਗ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਚਾਚਾ-ਭਤੀਜੇ ਦੀ ਜੋੜੀ ਨੂੰ ਇਕ ਵਾਰ ਫਿਰ ਇਕੱਠੇ ਆਉਣਾ ਚਾਹੀਦਾ ਹੈ।

ਅਜੀਤ ਪਵਾਰ ਨੇ ਪਿਛਲੇ ਸਾਲ ਜੁਲਾਈ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵਿਰੁੱਧ ਬਗਾਵਤ ਕੀਤੀ ਸੀ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵਿਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਹੋ ਗਏ ਸਨ। ਅਜੋਕੇ ਸਮੇਂ ਵਿਚ ਸੱਤਾਧਾਰੀ ਗੱਠਜੋੜ ਵਿਚ ਬਣੇ ਰਹਿਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਅਜੀਤ ਪਵਾਰ ਦੀ ਇਸ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਕਿ ਉਨ੍ਹਾਂ ਦਾ ਆਪਣੀ ਪਤਨੀ ਸੁਨੇਤਰਾ ਪਵਾਰ ਨੂੰ ਬਾਰਾਮਤੀ ’ਚ ਚਚੇਰੀ ਭੈਣ ਸੁਪ੍ਰੀਆ ਸੁਲੇ ਵਿਰੁੱਧ ਲੋਕ ਸਭਾ ਚੋਣਾਂ ਲੜਾਉਣ ਦਾ ਫੈਸਲਾ ਗਲਤ ਸੀ, ਸ਼ਰਦ ਪਵਾਰ ਨੇ ਕਿਹਾ ਕਿ ਉਹ ਇਕ ਵੱਖਰੀ ਪਾਰਟੀ ਵਿਚ ਹਨ। ਅਸੀਂ ਕਿਸੇ ਹੋਰ ਪਾਰਟੀ ਦੇ ਫੈਸਲਿਆਂ ’ਤੇ ਟਿੱਪਣੀ ਕਿਉਂ ਕਰੀਏ? ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਨਾਲ ਸਬੰਧਤ ਸਵਾਲ ’ਤੇ ਸ਼ਰਦ ਪਵਾਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਇਸ ਸਮੇਂ ਕੋਈ ਜ਼ਰੂਰੀ ਮੁੱਦਾ ਹੈ।


author

Rakesh

Content Editor

Related News