ਸ਼ਰਦ ਧੜਾ ਬਣਾਏਗਾ ਨਵੀਂ ਪਾਰਟੀ, 20 ਫਰਵਰੀ ਨੂੰ ਹੋਵੇਗਾ ਐਲਾਨ
Wednesday, Jan 31, 2018 - 09:05 AM (IST)

ਪਟਨਾ - ਜਨਤਾ ਦਲ (ਯੂ) ਦਾ ਵਿਦਰੋਹੀ ਸ਼ਰਦ ਧੜਾ 20 ਫਰਵਰੀ ਨੂੰ ਨਵੀਂ ਦਿੱਲੀ 'ਚ ਲੋਕਤੰਤਰਿਕ ਜਨਤਾ ਦਲ (ਲੋਜਦ) ਦੇ ਨਾਲ-ਨਾਲ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰੇਗਾ। ਸ਼ਰਦ ਗੁੱਟ ਦੇ ਸੀਨੀਅਰ ਨੇਤਾ ਅਤੇ ਜਦ (ਯੂ) ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸ਼੍ਰੀਵਾਸਤਵ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਨਵੀਂ ਪਾਰਟੀ ਦੇ ਨਾਂ ਦੀ ਮਨਜ਼ੂਰੀ ਲਈ ਚੋਣ ਕਮਿਸ਼ਨ ਨੂੰ 3 ਨਾਂ ਸਮਾਜਵਾਦੀ ਜਨਤਾ ਦਲ, ਆਪਣਾ ਜਨਤਾ ਦਲ ਅਤੇ ਲੋਕਤੰਤਰਿਕ ਜਨਤਾ ਦਲ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਕਮਿਸ਼ਨ ਤੋਂ ਲੋਕਤੰਤਰਿਕ ਜਨਤਾ ਦਲ ਦੇ ਨਾਂ ਦੀ ਮਨਜ਼ੂਰੀ ਮਿਲ ਜਾਵੇਗੀ। ਇਕ-ਦੋ ਦਿਨਾਂ ਵਿਚ ਚੋਣ ਕਮਿਸ਼ਨ ਤੋਂ ਨਵੇਂ ਪਾਰਟੀ ਦੇ ਨਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ 20 ਫਰਵਰੀ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਜਾਵੇਗਾ।