ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਬੀਮਾਰ, ਸ਼ਰਧਾਲੂ ਚਿੰਤਤ
Saturday, Jan 24, 2026 - 11:28 AM (IST)
ਪ੍ਰਯਾਗਰਾਜ- ਜਿਓਤਿਰਮਠ ਦੇ ਸ਼ੰਕਰਾਚਾਰੀਆ ਸੁਆਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਦੀ ਤਬੀਅਤ ਵਿਗੜਨ ਦੀ ਸੂਚਨਾ ਮਿਲੀ ਹੈ। ਲਗਾਤਾਰ ਠੰਡ ’ਚ ਖੁੱਲ੍ਹੇ ਸਥਾਨ ’ਤੇ ਬੈਠਣ ਕਾਰਨ ਉਨ੍ਹਾਂ ਦੀ ਸਿਹਤ ’ਤੇ ਅਸਰ ਪਿਆ ਹੈ ਅਤੇ ਉਹ ਬੀਮਾਰ ਹੋ ਗਏ ਹਨ। ਹਾਲਾਂਕਿ ਹੁਣ ਤੱਕ ਕਿਸੇ ਡਾਕਟਰ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਨਹੀਂ ਕੀਤੀ ਗਈ ਹੈ, ਜਿਸ ਨਾਲ ਸ਼ਰਧਾਲੂਆਂ ਅਤੇ ਸਮਰਥਕਾਂ ’ਚ ਚਿੰਤਾ ਵੱਧ ਗਈ ਹੈ। ਲੋਕ ਮੰਗ ਕਰ ਰਹੇ ਹਨ ਕਿ ਡਾਕਟਰਾਂ ਦੀ ਟੀਮ ਤੁਰੰਤ ਉਨ੍ਹਾਂ ਦੀ ਜਾਂਚ ਕਰੇ ਅਤੇ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਜਾਵੇ।
ਪ੍ਰਯਾਗਰਾਜ ’ਚ ਮਾਘ ਮੇਲਾ ਸੰਗਮ ’ਤੇ ਚੱਲ ਰਿਹਾ ਹੈ। ਰਾਜਨੀਤਿਕ ਗਲਿਆਰੇ ’ਚ ਵੀ ਸੁਆਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੂੰ ਲੈ ਕੇ ਸਿਆਸੀ ਤਣਾਅ ਜਾਰੀ ਹੈ। ਮੌਨੀ ਮੱਸਿਆ ’ਤੇ ਉਨ੍ਹਾਂ ਨਾਲ ਹੋਏ ਵਿਵਾਦ ਤੋਂ ਬਾਅਦ ਮੇਲਾ ਅਥਾਰਟੀ ਨੇ ਉਨ੍ਹਾਂ ਨੂੰ 2 ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਦਾ ਉਨ੍ਹਾਂ ਨੇ ਜਵਾਬ ਦਿੱਤਾ ਹੈ। ਸ਼ੰਕਰਾਚਾਰੀਆ ਦੀ ਸਿਹਤ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਮੈਡੀਕਲ ਬੁਲੇਟਿਨ ਜਾਂ ਪ੍ਰਸ਼ਾਸਨਿਕ ਬਿਆਨ ਜਾਰੀ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
