ਮਾਂ ਜਵਾਲਾਮੁਖੀ ਦੇ ਦਰਬਾਰ ''ਚ ਨਤਮਸਤਕ ਹੋਏ 3.5 ਲੱਖ ਸ਼ਰਧਾਲੂ, 99.77 ਲੱਖ ਰੁਪਏ ਦਾ ਚੜ੍ਹਿਆ ਚੜ੍ਹਾਵਾ
Wednesday, Apr 01, 2026 - 06:52 PM (IST)
ਨੈਸ਼ਨਲ ਡੈਸਕ : ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਮੰਦਰ ਵਿੱਚ ਚੇਤਰ ਨਰਾਤਰਿਆਂ ਦੌਰਾਨ ਸ਼ਰਧਾ ਦਾ ਅਥਾਹ ਸੈਲਾਬ ਦੇਖਣ ਨੂੰ ਮਿਲਿਆ। 10 ਦਿਨਾਂ ਤੱਕ ਚੱਲੇ ਇਨ੍ਹਾਂ ਨਰਾਤਰਿਆਂ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ 3 ਲੱਖ 50 ਹਜ਼ਾਰ ਸ਼ਰਧਾਲੂਆਂ ਨੇ ਮਾਂ ਜਵਾਲਾ ਦੇ ਦਰਬਾਰ ਵਿੱਚ ਹਾਜ਼ਰੀ ਭਰੀ। ਭਾਰੀ ਭੀੜ ਦੇ ਬਾਵਜੂਦ ਸ਼ਰਧਾਲੂਆਂ ਨੇ ਸ਼ਾਂਤੀਪੂਰਵਕ ਢੰਗ ਨਾਲ ਮਾਤਾ ਦੇ ਦਰਸ਼ਨ ਕੀਤੇ।
ਮੰਦਰ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਨਵਰਾਤਰਿਆਂ ਦੌਰਾਨ ਕੁੱਲ 99 ਲੱਖ 77 ਹਜ਼ਾਰ 209 ਰੁਪਏ ਦਾ ਨਕਦ ਚੜ੍ਹਾਵਾ ਪ੍ਰਾਪਤ ਹੋਇਆ ਹੈ। ਇਹ ਰਾਸ਼ੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ 10 ਲੱਖ ਰੁਪਏ ਜ਼ਿਆਦਾ ਹੈ। ਨਕਦ ਰਾਸ਼ੀ ਤੋਂ ਇਲਾਵਾ ਵਿਦੇਸ਼ੀ ਸ਼ਰਧਾਲੂਆਂ ਨੇ ਵੀ ਵੱਡੀ ਸ਼ਰਧਾ ਦਿਖਾਈ ਹੈ। ਮਾਤਾ ਦੇ ਚਰਨਾਂ ਵਿੱਚ ਕੈਨੇਡਾ ਤੋਂ 135 ਡਾਲਰ, ਇੰਗਲੈਂਡ ਤੋਂ 75 ਪੌਂਡ, ਅਮਰੀਕਾ ਤੋਂ 6 ਡਾਲਰ ਅਤੇ ਯੂ.ਏ.ਈ. ਤੋਂ 45 ਦਿਰਹਾਮ ਅਰਪਿਤ ਕੀਤੇ ਗਏ ਹਨ।
ਲੱਖਾਂ ਦੀ ਭੀੜ ਦੇ ਬਾਵਜੂਦ ਮੰਦਰ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਲਈ ਮੁਫ਼ਤ ਲੰਗਰ, ਡਿਸਪੈਂਸਰੀ, ਸਾਫ਼ ਪਖਾਨੇ ਅਤੇ ਇਸ਼ਨਾਨਘਰ ਦੀ ਉਚਿਤ ਵਿਵਸਥਾ ਕੀਤੀ ਗਈ ਸੀ। ਲੰਗਰ ਭਵਨ ਵਿੱਚ ਐਲ.ਪੀ.ਜੀ. ਗੈਸ ਦਾ ਪੂਰਾ ਪ੍ਰਬੰਧ ਸੀ ਤਾਂ ਜੋ ਸੇਵਾ ਵਿੱਚ ਕੋਈ ਰੁਕਾਵਟ ਨਾ ਆਵੇ।
ਮੰਦਰ ਅਧਿਕਾਰੀ ਅਜੈ ਮੰਡਿਆਲ ਨੇ ਦੱਸਿਆ ਕਿ ਸੀਮਤ ਸਾਧਨਾਂ ਦੇ ਬਾਵਜੂਦ ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਅਨੁਸਾਰ ਮਾਤਾ ਚਿੰਤਪੂਰਨੀ ਮੰਦਰ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਪੁਰਾਣਾ ਤਜ਼ਰਬਾ ਇੱਥੋਂ ਦੇ ਪ੍ਰਬੰਧਾਂ ਵਿੱਚ ਕੰਮ ਆਇਆ। ਮੰਦਰ ਦੇ ਪੁਜਾਰੀ ਅਵਿਨੰਦਰ ਸ਼ਰਮਾ ਅਤੇ ਜਿਤੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਭਗਤਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪ੍ਰਸ਼ਾਸਨ ਨੇ ਭਵਿੱਖ ਵਿੱਚ ਸ਼ਰਧਾਲੂਆਂ ਨੂੰ ਹੋਰ ਵੀ ਬਿਹਤਰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
