10 ਮਹੀਨੇ ਬਾਅਦ ਹੀ ਨੁਕਸਾਨਿਆ ਗਿਆ 6 ਕਰੋੜ ਦੀ ਲਾਗਤ ਨਾਲ ਬਣਿਆ ਪੁਲ, ਲੋਕ ਚਿੰਤਤ
Saturday, Mar 21, 2026 - 07:17 PM (IST)
ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ-ਸ਼੍ਰੀ ਪਿੰਡੋਰੀ ਧਾਮ ਸੜਕ ’ਤੇ ਅੱਪਰ ਬਾਰੀ ਦੋਆਬ ਨਹਿਰ ’ਤੇ ਗਾਜ਼ੀਕੋਟ ਪਿੰਡ ਨੇੜੇ ਬਣਿਆ ਲੋਹੇ ਦਾ ਪੁਲ ਸਿਰਫ਼ 10 ਮਹੀਨੇ ਬਾਅਦ ਹੀ ਨੁਕਸਾਨਿਆ ਗਿਆ ਹੈ, ਜਿਸ ਕਾਰਨ ਇਲਾਕੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਕੇ ’ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਲੋਹੇ ਦੇ ਪੁਲ ਦੀ ਸ਼ੁਰੂਆਤ ਲਗਭਗ 10 ਮਹੀਨੇ ਪਹਿਲਾਂ ਬਿਨਾਂ ਕਿਸੇ ਉਦਘਾਟਨ ਦੇ ਕੀਤੀ ਗਈ ਸੀ। ਇਸ ਪੁਲ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਵਸਨੀਕਾਂ ਅਤੇ ਸ਼੍ਰੀ ਪਿੰਡੋਰੀ ਧਾਮ ਜਾਣ ਵਾਲਿਆਂ ਨੂੰ ਵੀ ਵੱਡੀ ਰਾਹਤ ਮਿਲੀ। ਪਰ ਹੁਣ ਸਿਰਫ਼ 10 ਮਹੀਨਿਆਂ ਬਾਅਦ ਲਗਭਗ 6 ਕਰੋੜ ਦੀ ਲਾਗਤ ਨਾਲ ਬਣਿਆ ਇਹ ਪੁਲ ਇੱਕ ਪਾਸੇ ਤੋਂ ਨੁਕਸਾਨਿਆ ਗਿਆ ਹੈ।

ਨਿਵਾਸੀਆਂ ਨੇ ਦੱਸਿਆ ਕਿ ਹੋਲੀ ਹੋਲੀ ਪੁਲ ਅਤੇ ਸੜਕ ਨੂੰ ਜਿਸ ਸਥਾਨ ਤੋਂ ਜੋੜਿਆ ਗਿਆ ਹੈ, ਉਸ ਵਿਚ ਦਰਾੜ ਪੈਦਾ ਹੋ ਗਈ ਹੈ, ਅਤੇ ਇਹ ਦਰਾੜ ਵੱਧਦੀ ਜਾ ਰਹੀ ਹੈ। ਜੇਕਰ ਇਸ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ, ਤਾਂ ਪੁਲ ਦੁਬਾਰਾ ਬੰਦ ਹੋ ਜਾਵੇਗਾ। ਧਮਰਾਈ ਨੇੜੇ ਇੱਕ ਅਜਿਹਾ ਹੀ ਪੁਲ ਪਹਿਲਾਂ ਹੀ ਨੁਕਸਾਨ ਕਾਰਨ ਲਗਭਗ 10 ਮਹੀਨਿਆਂ ਲਈ ਸਥਾਈ ਤੌਰ ’ਤੇ ਬੰਦ ਹੈ।
ਪੁਲ ਠੇਕੇਦਾਰ ਦਾ ਕੀ ਕਹਿਣਾ ਹੈ?
ਸੰਪਰਕ ਕਰਨ ’ਤੇ ਇਸ ਪੁਲ ਨੂੰ ਬਣਾਉਣ ਵਾਲੇ ਠੇਕੇਦਾਰ ਪਾਰਸ ਵਡੈਹਰਾ ਨੇ ਕਿਹਾ ਕਿ ਉਹ ਮੌਕੇ ’ਤੇ ਪਹੁੰਚ ਗਏ ਹਨ ਅਤੇ ਮਾਹਿਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇੱਕ ਜਾਂ ਦੋ ਦਿਨਾਂ ਦੇ ਅੰਦਰ ਦਰਾੜ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਦਰਾਰ ਆਈ ਹੈ, ਉਹ ਲੋਹੇ ਦੇ ਪੁੱਲ ਅਤੇ ਸੜਕ ਨੂੰ ਜੋੜਨ ਵਾਲਾ ਸਥਾਨ ਹੈ ਅਤੇ ਤਿੱਖਾ ਮੋੜ ਹੈ, ਜਿਸ ਕਾਰਨ ਇਹ ਸਮੱਸਿਆ ਬਣੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
