ਸਕੂਲੀ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਿਆ ਜ਼ਹਿਰ! 600 ਤੋਂ ਵਧੇਰੇ ਬੀਮਾਰ, ਓਸਾਕਾ 'ਚ ਮਚੀ ਹਾਹਾਕਾਰ
Thursday, Mar 26, 2026 - 04:01 PM (IST)
ਟੋਕੀਓ/ਓਸਾਕਾ: ਜਾਪਾਨ ਦੇ ਓਸਾਕਾ ਸੂਬੇ ਦੇ ਕਈ ਸਕੂਲਾਂ ਵਿੱਚ ਫੂਡ ਪੋਇਜ਼ਨਿੰਗ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਕੁਮਾਤੋਰੀ ਕਸਬੇ ਦੇ ਵੱਖ-ਵੱਖ ਸਕੂਲਾਂ ਵਿੱਚ 600 ਤੋਂ ਵੱਧ ਵਿਦਿਆਰਥੀ ਅਤੇ ਸਟਾਫ ਮੈਂਬਰ ਬੀਮਾਰ ਪੈ ਗਏ ਹਨ।
ਬ੍ਰੈੱਡ ਬਣੀ ਬੀਮਾਰੀ ਦਾ ਕਾਰਨ
ਜਾਪਾਨੀ ਮੀਡੀਆ ਅਨੁਸਾਰ ਸ਼ਹਿਰ ਦੇ ਅੱਠ ਪ੍ਰਾਇਮਰੀ ਅਤੇ ਜੂਨੀਅਰ ਹਾਈ ਸਕੂਲਾਂ ਵਿੱਚ ਪਿਛਲੇ ਵੀਰਵਾਰ ਤੋਂ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦੇ ਰਹੇ ਸਨ। ਮੰਗਲਵਾਰ ਤੱਕ ਇਸ ਬੀਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 633 ਤੱਕ ਪਹੁੰਚ ਗਈ। ਸਥਾਨਕ ਸਿਹਤ ਕੇਂਦਰ ਦੀ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਸਕੂਲ ਦੇ ਖਾਣੇ ਵਿੱਚ ਦਿੱਤੀ ਗਈ ਬ੍ਰੈੱਡ ਹੀ ਇਸ ਬੀਮਾਰੀ ਦੀ ਮੁੱਖ ਵਜ੍ਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ
ਨੋਰੋਵਾਇਰਸ ਦੀ ਹੋਈ ਪੁਸ਼ਟੀ
ਸਿਹਤ ਅਧਿਕਾਰੀਆਂ ਨੇ ਜਦੋਂ ਬੀਮਾਰ ਵਿਦਿਆਰਥੀਆਂ ਦੀ ਜਾਂਚ ਕੀਤੀ, ਤਾਂ ਉਨ੍ਹਾਂ ਵਿੱਚ 'ਨੋਰੋਵਾਇਰਸ' (Norovirus) ਦੀ ਪੁਸ਼ਟੀ ਹੋਈ। ਜਾਂਚ ਦੌਰਾਨ ਇਹ ਵਾਇਰਸ ਉਸ ਕੰਪਨੀ ਦੇ ਮੁਲਾਜ਼ਮਾਂ ਵਿੱਚ ਵੀ ਪਾਇਆ ਗਿਆ ਹੈ ਜੋ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਲੰਚ ਲਈ ਬ੍ਰੈੱਡ ਦੀ ਸਪਲਾਈ ਕਰਦੀ ਸੀ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਨਿਰਮਾਤਾ ਕੰਪਨੀ ਦੇ ਕੰਮਕਾਜ 'ਤੇ ਪੰਜ ਦਿਨਾਂ ਦੀ ਰੋਕ ਲਗਾ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਾਣੋ ਨੋਰੋਵਾਇਰਸ ਬਾਰੇ
ਮਾਹਰਾਂ ਅਨੁਸਾਰ, ਫੂਡ ਪੋਇਜ਼ਨਿੰਗ ਦੂਸ਼ਿਤ ਖਾਣਾ ਖਾਣ ਜਾਂ ਗੰਦਾ ਪਾਣੀ ਪੀਣ ਨਾਲ ਹੁੰਦੀ ਹੈ। ਨੋਰੋਵਾਇਰਸ ਕਾਰਨ ਹੋਣ ਵਾਲਾ ਸੰਕਰਮਣ ਬਹੁਤ ਹੀ ਛੂਤਕਾਰੀ ਹੁੰਦਾ ਹੈ। ਜਦੋਂ ਕੋਈ ਵਿਅਕਤੀ ਸੰਕਰਮਿਤ ਹੁੰਦਾ ਹੈ, ਤਾਂ ਉਹ ਉਲਟੀ ਜਾਂ ਮਲ ਦੇ ਸੂਖਮ ਕਣਾਂ ਰਾਹੀਂ ਕੀਟਾਣੂ ਫੈਲਾ ਸਕਦਾ ਹੈ। ਸਕੂਲਾਂ ਵਰਗੀਆਂ ਥਾਵਾਂ 'ਤੇ, ਜਿੱਥੇ ਲੋਕ ਇੱਕ-ਦੂਜੇ ਦੇ ਕਰੀਬ ਰਹਿੰਦੇ ਹਨ, ਇਹ ਸੰਕਰਮਣ ਬਹੁਤ ਤੇਜ਼ੀ ਨਾਲ ਫੈਲਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਫੂਡ ਪੋਇਜ਼ਨਿੰਗ ਦੇ ਲੱਛਣ ਹਲਕੇ ਹੁੰਦੇ ਹਨ ਅਤੇ ਲੋਕ ਬਿਨਾਂ ਕਿਸੇ ਵਿਸ਼ੇਸ਼ ਇਲਾਜ ਦੇ ਠੀਕ ਹੋ ਜਾਂਦੇ ਹਨ। ਹਾਲਾਂਕਿ ਇਹ ਕਈ ਵਾਰ ਗੰਭੀਰ ਬਿਮਾਰੀ ਜਾਂ ਹੋਰ ਸਰੀਰਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਮ ਲੱਛਣਾਂ ਵਿੱਚ ਪੇਟ ਦਰਦ, ਕੜਵੱਲ ਅਤੇ ਬੁਖਾਰ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ ਦਸਤ ਦੇ ਖੂਨ ਵੀ ਆ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
