ਸ਼ੈਂਪੂ, ਸਾਬਣ-ਕ੍ਰੀਮ ਨਾਲ ਬਾਂਝਪਨ ਦਾ ਖਤਰਾ

Tuesday, Jan 23, 2018 - 10:46 PM (IST)

ਸ਼ੈਂਪੂ, ਸਾਬਣ-ਕ੍ਰੀਮ ਨਾਲ ਬਾਂਝਪਨ ਦਾ ਖਤਰਾ

ਨਵੀਂ ਦਿੱਲੀ-ਮਾਹਿਰਾਂ ਨੇ ਚੌਕਸ ਕੀਤਾ ਹੈ ਕਿ ਸੁੰਦਰਤਾ ਵਧਾਉਣ ਲਈ ਬਾਜ਼ਾਰ ਵਿਚ ਵਿਕਣ ਵਾਲੇ ਫੇਅਰਨੈੱਸ ਸਾਬਣ, ਫੇਅਰਨੈੱਸ ਕ੍ਰੀਮ, ਸ਼ੈਂਪੂ, ਨੇਲ ਪਾਲਿਸ਼ ਵਰਗੇ ਉਤਪਾਦਾਂ ਨਾਲ ਔਰਤਾਂ ਨੂੰ ਪ੍ਰਜਣਨ ਸੰਬੰਧੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਨ੍ਹਾਂ ਸੁੰਦਰਤਾ ਉਤਪਾਦਾਂ ਨਾਲ ਨਾ ਸਿਰਫ ਹਾਰਮੋਨਲ ਸਿਸਟਮ ਵਿਚ ਖਰਾਬੀ ਆਉਂਦੀ ਹੈ ਸਗੋਂ ਇਹ ਔਰਤਾਂ ਦੀ ਪ੍ਰਜਣਨ ਪ੍ਰਣਾਲੀ 'ਤੇ ਵੀ ਬੁਰਾ ਅਸਰ ਪਾਉਂਦੇ ਹਨ।
ਕਾਸਮੈਟਿਕ ਦੇ ਰਸਾਇਣ ਨਾਲ ਆਉਂਦੀ ਹੈ ਪ੍ਰੇਸ਼ਾਨੀ
ਖੋਜਕਾਰਾਂ ਦਾ ਦਾਅਵਾ ਹੈ ਕਿ ਜ਼ਿਆਦਾਤਰ ਕਾਸਮੈਟਿਕ ਉਤਪਾਦ ਜਿਵੇਂ ਕਿ ਨੇਲਪਾਲਿਸ਼, ਫੇਅਰਨੈੱਸ ਕ੍ਰੀਮ, ਸਾਬਣ, ਸ਼ੈਂਪੂ ਅਤੇ ਪ੍ਰਫਿਊਮ ਵਿਚ ਖਤਰਨਾਕ ਕੈਮੀਕਲ ਹੁੰਦੇ ਹਨ, ਜਿਸ ਨਾਲ ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਆ ਸਕਦੀ ਹੈ। ਦਿੱਲੀ ਦੇ ਇੰਦਰਾ ਆਈ. ਵੀ. ਐੱਫ. ਹਸਪਤਾਲ ਦੀ ਡਾਕਟਰ ਨਿਤਾਸ਼ਾ ਗੁਪਤਾ ਨੇ ਦੱਸਿਆ ਕਿ ਕਾਸਮੈਟਿਕ ਵਿਚ ਅਜਿਹੇ ਕੈਮੀਕਲ ਪਾਏ ਗਏ ਹਨ, ਜੋ ਔਰਤਾਂ ਦੇ ਐਂਡੋਕ੍ਰਾਈਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਔਰਤਾਂ ਦੀ ਬੱਚੇਦਾਨੀ ਵਿਚ ਪ੍ਰੇਸ਼ਾਨੀ ਆਉਂਦੀ ਹੈ, ਗਰਭਪਾਤ ਦਾ ਖਤਰਾ ਰਹਿੰਦਾ ਹੈ ਅਤੇ ਬਾਂਝਪਨ ਦੀ ਸਮੱਸਿਆ ਹੋ ਜਾਂਦੀ ਹੈ।
ਨੇਲਪਾਲਿਸ਼ ਵੀ ਹੈ ਖਤਰਨਾਕ
ਖੋਜ ਵਿਚ ਸਾਹਮਣੇ ਆਇਆ ਕਿ ਨੇਲਪਾਲਿਸ਼ ਵਿਚ 'ਫਾਰਮਲਡੀਹਾਈਡ 'ਡੀ. ਪੀ. ਟੀ.' ਅਤੇ ਟੋਲਿਊਈਨ ਵਰਗੇ ਕੰਪਾਊਂਡ ਹੁੰਦੇ ਹਨ, ਜਿਨ੍ਹਾਂ ਨਾਲ ਬਾਂਝਪਨ, ਗਰਭਪਾਤ ਅਤੇ ਨਵਜੰਮੇ ਬੱਚੇ ਵਿਚ ਕਮਜ਼ੋਰੀ ਵਰਗੀਆਂ ਪ੍ਰੇਸ਼ਾਨੀਆਂ ਦਾ ਖਤਰਾ ਰਹਿੰਦਾ ਹੈ। ਨੇਲਪਾਲਿਸ਼ ਰਿਮੂਵਰ ਵਿਚ ਪਾਇਆ ਜਾਣ ਵਾਲਾ 'ਟੋਲਿਊਈਨ' ਕੇਂਦਰੀ ਸਨਾਯੂ ਤੰਤਰ 'ਤੇ ਬੁਰਾ ਅਸਰ ਪਾਉਂਦਾ ਹੈ।


Related News