ਦੂਜਾ ਵਿਆਹ ਕਰਾਉਣ ਲਈ ਪਿਤਾ ਦਾ ਘਿਨਾਉਣਾ ਕਾਰਾ, ਸੁਪਾਰੀ  ਦੇ ਕੇ ਮਰਵਾਇਆ ਇਕਲੌਤਾ ਜਵਾਨ ਪੁੱਤ

Monday, Aug 28, 2023 - 09:49 AM (IST)

ਦੂਜਾ ਵਿਆਹ ਕਰਾਉਣ ਲਈ ਪਿਤਾ ਦਾ ਘਿਨਾਉਣਾ ਕਾਰਾ, ਸੁਪਾਰੀ  ਦੇ ਕੇ ਮਰਵਾਇਆ ਇਕਲੌਤਾ ਜਵਾਨ ਪੁੱਤ

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਕਲਯੁਗੀ ਪਿਤਾ ਦੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਰਿਟਾਇਰਡ ਫੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ ਕੇ ਆਪਣੇ ਹੀ ਪੁੱਤਰ ਦਾ ਕਤਲ ਕਰਵਾ ਦਿੱਤਾ। ਫੌਜੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿਲਰ ਹਾਇਰ ਕੀਤਾ।  ਇਸ ਤੋਂ ਬਾਅਦ ਸੁਪਾਰੀ ਲੈਣ ਵਾਲੇ ਨੇ ਫੌਜੀ ਦੇ ਪੁੱਤਰ ਨੂੰ ਸ਼ਰਾਬ ਪਿਲਾਈ ਅਤੇ ਫਿਰ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਹਿੰਡਨ ਨਦੀ ਵਿੱਚ ਠਿਕਾਣੇ ਲਗਾ ਦਿੱਤਾ। ਇੰਨਾ ਹੀ ਨਹੀਂ ਪੁਲਸ ਤੋਂ ਬਚਣ ਲਈ ਬਾਈਕ ਅਤੇ ਮੋਬਾਇਲ ਫੋਨ ਵੱਖ-ਵੱਖ ਥਾਵਾਂ 'ਤੇ ਠਿਕਾਣੇ ਲਗਾ ਦਿੱਤੇ।

ਇਹ ਵੀ ਪੜ੍ਹੋ: ਪੰਜਾਬ ਯੂਥ ਕਾਂਗਰਸ ਦੇ 2 ਉਪ-ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਜਾਣੋ ਕਿਉਂ..

ਘਟਨਾ ਮੇਰਠ ਥਾਣਾ ਸਰਧਾਨਾ ਇਲਾਕੇ ਦੀ ਹੈ, ਜਿੱਥੇ ਸੇਵਾਮੁਕਤ ਸਿਪਾਹੀ ਸੰਜੀਵ ਅਤੇ ਉਸ ਦੀ ਪਤਨੀ ਮੁਨੇਸ਼ ਵਿਚਕਾਰ ਪਿਛਲੇ 15 ਸਾਲਾਂ ਤੋਂ ਤਕਰਾਰ ਚੱਲ ਰਹੀ ਸੀ। 27 ਸਾਲ ਦਾ ਇਕਲੌਤਾ ਪੁੱਤਰ ਸਚਿਨ ਆਪਣੀ ਮਾਂ ਨਾਲ ਰਹਿੰਦਾ ਸੀ। ਪਿਤਾ ਦੂਜਾ ਵਿਆਹ ਕਰਨਾ ਚਾਹੁੰਦਾ ਸੀ, ਪਰ ਪੁੱਤਰ ਇਸ ਵਿਆਹ ਦੇ ਖਿਲਾਫ ਸੀ। ਬਸ ਇਸ ਗੱਲ ਨੇ ਪਿਤਾ ਨੂੰ ਨਾਰਾਜ਼ ਕਰ ਦਿੱਤਾ ਅਤੇ ਉਸ ਨੇ ਸਚਿਨ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ ਅਤੇ ਅਮਿਤ ਨਾਮ ਦੇਵ ਕੰਟਰੈਕਟ ਕਿਲਰ ਹਾਇਰ ਕਰ  ਲਿਆ, ਜਿਸ ਕਾਰਨ ਕਤਲ ਦਾ ਸੌਦਾ 5 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਯੋਜਨਾ ਦੇ ਤਹਿਤ ਸਚਿਨ ਨੂੰ ਸ਼ਰਾਬ ਪਿਲਾਈ ਗਈ ਅਤੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਹਿੰਡਨ ਨਦੀ ਵਿੱਚ ਸੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ-  ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

ਦੂਜੇ ਪਾਸੇ ਜਦੋਂ ਸਚਿਨ ਆਪਣੇ ਘਰ ਨਹੀਂ ਪਰਤਿਆ ਤਾਂ ਉਸ ਦੀ ਮਾਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਿਸ ਦੇ ਆਧਾਰ 'ਤੇ ਜਾਂਚ ਕੀਤੀ ਗਈ ਅਤੇ ਜਦੋਂ ਸੰਜੀਵ ਤੋਂ ਪੁੱਛਗਿੱਛ ਕੀਤੀ ਗਈ ਤਾਂ ਸਾਰੀ ਅਸਲੀਅਤ ਖੁੱਲ੍ਹ ਕੇ ਸਾਹਮਣੇ ਆ ਗਈ। ਪੁਲਸ ਨੇ ਲਾਸ਼ ਬਰਾਮਦ ਕਰ ਲਈ ਹੈ। ਦੋਸ਼ੀ ਪਿਤਾ ਅਤੇ ਕਾਤਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

cherry

Content Editor

Related News