IAS ਸ਼ੈਲਿੰਦਰ ਕੁਮਾਰ ਜੰਮੂ-ਕਸ਼ਮੀਰ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ

Saturday, Dec 08, 2018 - 02:42 PM (IST)

IAS ਸ਼ੈਲਿੰਦਰ ਕੁਮਾਰ ਜੰਮੂ-ਕਸ਼ਮੀਰ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ

ਸ਼੍ਰੀਨਗਰ-ਚੋਣ ਕਮਿਸ਼ਨ ਨੇ ਸ਼ੈਲੇਂਦਰ ਕੁਮਾਰ ਨੂੰ ਜੰਮੂ-ਕਸ਼ਮੀਰ ਦਾ ਮੁੱਖ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਕੁਮਾਰ 1995 'ਚ ਕੇਡਰ ਦੇ ਆਈ. ਏ. ਐੱਸ. ਸਨ। ਉਨ੍ਹਾਂ ਨੂੰ ਸ਼ਲੀਨ ਕਾਬਰਾ ਦੀ ਜਗ੍ਹਾਂ ਨਿਯੁਕਤ ਕੀਤਾ ਗਿਆ ਹੈ। ਜੰਮੂ-ਕਸ਼ਮੀਰ 'ਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ।

ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਸਰਕਾਰ ਦੀ ਸਲਾਹ ਤੋਂ ਬਾਅਦ 1950 ਦੇ ਪੀਪਲ ਐਕਟ ਦੀ ਧਾਰਾ 13ਏ ਦੀ ਉਪ ਧਾਰਾ (1) ਅਤੇ ਜੇ. ਕੇ. ਦੀ ਧਾਰਾ 7ਏ ਦੇ ਤਹਿਤ ਸ਼ੈਲੇਂਦਰ ਕੁਮਾਰ ਨੂੰ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ। ਆਪਣੇ ਕਰਤੱਵਾਂ ਦਾ ਨਿਰਬਾਹ ਕਰਦੇ ਹੋਏ ਸ਼ੈਲੇਂਦਰ ਕੁਮਾਰ ਕਿਸੇ ਹੋਰ ਵਾਧੂ ਅਹੁਦੇ ਦਾ ਭਾਰ ਨਹੀਂ ਲਵੇਗਾ।


author

Iqbalkaur

Content Editor

Related News