PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼

Sunday, May 28, 2023 - 10:37 AM (IST)

PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਦੇਸ਼ ਦੇ ਨਵੇਂ ਸੰਸਦ ਭਵਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨਵੀਂ ਲੋਕ ਸਭਾ ਦੇ ਸਦਨ 'ਚ ਪਵਿੱਤਰ ਸੋਂਗੇਲ (ਰਾਜਦੰਡ) ਨੂੰ ਸਥਾਪਤ ਕੀਤਾ। ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਨੂੰ ਆਪਣੀ ਆਵਾਜ਼ ਦੇਣ। ਸੋਸ਼ਲ ਮੀਡੀਆ 'ਤੇ ਹੈਸ਼ਟੈਗ #MyParliamentMyPride ਦਾ ਨਾਂ ਦਿੱਤਾ ਗਿਆ। 

ਇਹ ਵੀ ਪੜ੍ਹੋ-  PM ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ

ਇਸ ਪੋਸਟ ਮਗਰੋਂ ਕਈ ਫ਼ਿਲਮੀ ਹਸਤੀਆਂ, ਰਾਜਨੇਤਾਵਾਂ ਅਤੇ ਆਮ ਲੋਕਾਂ ਨੇ ਇਸ ਵੀਡੀਓ ਨੂੰ ਆਪਣੀ ਆਵਾਜ਼ ਦਿੱਤੀ ਅਤੇ ਫਿਰ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਪ੍ਰਧਾਨ ਮੰਤਰੀ ਦੀ ਅਪੀਲ ਮਗਰੋਂ ਅਦਾਕਾਰ ਸ਼ਾਹਰੁਖ ਖਾਨ, ਅਕਸ਼ੇ ਕੁਮਾਰ ਅਤੇ ਅਨੁਪਮ ਖੇਰ ਵਰਗੀਆਂ ਫਿਲਮੀ ਸ਼ਖ਼ਸੀਅਤਾਂ ਨੇ ਨਵੇਂ ਸੰਸਦ ਭਵਨ ਦੀ ਵੀਡੀਓ ਨੂੰ ਆਪਣੀ ਆਵਾਜ਼ ਦਿੱਤੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਟਵੀਟ ਕੀਤਾ ਹੈ।

ਅਕਸ਼ੇ ਕੁਮਾਰ ਨੇ ਦਿੱਤੀ ਆਪਣੀ ਆਵਾਜ਼

ਪ੍ਰਧਾਨ ਮੰਤਰੀ ਮੋਦੀ ਨੇ ਉਸ ਵੀਡੀਓ ਨੂੰ ਵੀ ਰੀਟਵੀਟ ਕੀਤਾ, ਜਿਸ ਨੂੰ ਅਕਸ਼ੇ ਕੁਮਾਰ ਨੇ ਆਪਣੀ ਆਵਾਜ਼ ਨਾਲ ਸਾਂਝਾ ਕੀਤਾ ਸੀ। ਅਕਸ਼ੇ ਨੇ ਨਵੇਂ ਸੰਸਦ ਭਵਨ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਪ੍ਰਤੀਕ ਦੱਸਿਆ। 

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ ਦਾ ਉਦਘਾਟਨ; ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਦੇ ਗੇਟ ਬੰਦ

ਅਨੁਪਮ ਖੇਰ ਬੋਲੇ- ਇਹ ਮੰਦਰ ਹੈ ਲੋਕਤੰਤਰ ਦਾ

ਅਦਾਕਾਰ ਅਨੁਪਮ ਖੇਰ ਨੇ ਵੀ ਆਪਣੀ ਆਵਾਜ਼ ਵਿਚ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ- ਇਹ ਇਮਾਰਤ ਸਿਰਫ਼ ਇਮਾਰਤ ਨਹੀਂ ਹੈ, ਇਹ 140 ਕਰੋੜ ਦੇਸ਼ ਵਾਸੀਆਂ ਦੇ ਸੁਫ਼ਨਿਆਂ ਦਾ ਸਥਾਨ ਹੈ। ਇਹ ਉਮੀਦਾਂ ਦਾ ਪ੍ਰਤੀਕ ਹੈ, ਇਹ ਆਤਮ ਸਨਮਾਨ ਦੀ ਨਿਸ਼ਾਨੀ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਪੁਕਾਰ ਹੈ, ਇਹ ਸਾਡੇ ਲੋਕਤੰਤਰ ਦਾ ਮੰਦਰ ਹੈ। ਇਸ ਦੀ ਬੁਨਿਆਦ ਵਾਸੁਦੈਵ ਕੁਟੁੰਬਕਮ ਦੀ ਭਾਵਨਾ ਹੈ, ਇਸ ਦੀ ਇੱਟ ਇੱਟ ਦੁਨੀਆ ਨਾਲ ਸਾਡਾ ਸੰਵਾਦ ਹੈ। ਇਸ ਦੀਆਂ ਕੰਧਾਂ ਸਾਡੇ ਵਿਸ਼ਵਾਸ ਵਾਂਗ ਅਟੁੱਟ ਹਨ, ਇਸ ਦੀ ਛੱਤ ਸਾਡੀ ਏਕਤਾ ਦਾ ਰੂਪ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਕਿੰਨਾ ਨੌਜਵਾਨ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਇੱਛਾਵਾਂ ਕਿੰਨੀਆਂ ਮਜ਼ਬੂਤ ​​ਹਨ। ਇਹ ਸਾਡੇ ਗੌਰਵਮਈ ਇਤਿਹਾਸ ਦਾ ਜਸ਼ਨ ਹੈ, ਇਹ ਇਕ ਨਵੀਂ ਸ਼ੁਰੂਆਤ ਦਾ ਤਿਉਹਾਰ ਹੈ। ਇਸ ਦੇ ਉਦਘਾਟਨ 'ਤੇ ਪੂਰੇ ਦੇਸ਼ 'ਚ ਤਿਉਹਾਰ ਵਰਗੀ ਖੁਸ਼ੀ ਹੈ। ਮੇਰਾ ਸੰਸਦ ਭਵਨ, ਮੇਰਾ ਮਾਣ!!

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਬੋਲੇ PM Modi, ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਹੈ 'ਸੇਂਗੋਲ'

ਸ਼ਾਹਰੁਖ ਖਾਨ ਦੀ ਆਵਾਜ਼ ਨੂੰ ਪੀ. ਐੱਮ. ਮੋਦੀ ਨੇ ਕੀਤਾ ਰੀਟਵੀਟ

ਵੀਡੀਓ 'ਚ ਸ਼ਾਹਰੁਖ ਖਾਨ ਨਵੇਂ ਸੰਸਦ ਭਵਨ ਨੂੰ 'ਸਾਡੇ ਸੰਵਿਧਾਨ ਨੂੰ ਸੰਭਾਲਣ ਵਾਲੇ ਲੋਕਾਂ ਲਈ ਨਵਾਂ ਘਰ' ਦੱਸਦੇ ਹੋਏ ਕਿਹਾ ਕਿ ਇਹ 'ਨਵਾਂ ਸੰਸਦ ਭਵਨ। ਸਾਡੀਆਂ ਉਮੀਦਾਂ ਦਾ ਇਕ ਨਵਾਂ ਘਰ, ਸਾਡੇ ਸੰਵਿਧਾਨ ਦੀ ਦੇਖਭਾਲ ਕਰਨ ਵਾਲਿਆਂ ਲਈ ਇਕ ਘਰ, ਜਿੱਥੇ 140 ਕਰੋੜ ਭਾਰਤੀ ਇਕ ਪਰਿਵਾਰ ਹਨ। ਰੱਬ ਕਰੇ ਇਹ ਨਵਾਂ ਘਰ ਐਨ ਵੱਡਾ ਹੋਵੇ ਕਿ ਇਸ 'ਚ ਦੇਸ਼ ਦੇ ਹਰ ਖੇਤਰ, ਪਿੰਡ, ਸ਼ਹਿਰ ਅਤੇ ਕੋਨੇ ਤੋਂ ਹਰ ਕੋਈ ਬੈਠ ਸਕੇ, ਇਸ ਘਰ ਦੀਆਂ ਬਾਹਾਂ ਇੰਨੀਆਂ ਚੌੜੀਆਂ ਹੋਣ ਕਿ ਦੇਸ਼ ਦੀ ਹਰ ਜਾਤ, ਨਸਲ ਅਤੇ ਧਰਮ ਦੇ ਲੋਕ ਇਸ ਨੂੰ ਪਿਆਰ ਕਰ ਸਕਣ। ਇਸ ਦੀ ਨਜ਼ਰ ਇੰਨੀ ਡੂੰਘੀ ਹੋਵੇ ਕਿ ਦੇਸ਼ ਦੇ ਹਰ ਨਾਗਰਿਕ ਨੂੰ ਵੇਖ ਸਕੇ, ਜਾਣ ਸਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣ ਸਕੇ। ਇੱਥੇ ਸੱਤਿਆਮੇਵ ਦਾ ਨਾਅਰਾ ਨਹੀਂ, ਵਿਸ਼ਵਾਸ ਹੋਵੇ...' ਪੀ. ਐੱਮ ਮੋਦੀ ਨੇ ਇਸ ਵੀਡੀਓ ਨੂੰ ਰੀਟਵੀਟ ਕੀਤਾ ਅਤੇ ਲਿਖਿਆ, 'ਸੁੰਦਰ ਪ੍ਰਗਟਾਵਾ! ਨਵਾਂ ਸੰਸਦ ਭਵਨ ਲੋਕਤੰਤਰੀ ਸ਼ਕਤੀ ਅਤੇ ਤਰੱਕੀ ਦਾ ਪ੍ਰਤੀਕ ਹੈ...'

 

 


author

Tanu

Content Editor

Related News