ਦਿੱਲੀ ''ਚ ''ਜਾਮਾ ਮਸੀਤ'' ਨੂੰ ਮੁੜ ਕੀਤਾ ਜਾ ਸਕਦੈ ਬੰਦ, ਜਾਣੋ ਕੀ ਹੈ ਵਜ੍ਹਾ

Wednesday, Jun 10, 2020 - 04:20 PM (IST)

ਨਵੀਂ ਦਿੱਲੀ (ਭਾਸ਼ਾ)— ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਬੁੱਧਵਾਰ ਭਾਵ ਅੱਜ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਦਿੱਲੀ ਵਿਚ ਵਿਗੜਦੇ ਹਾਲਾਤ ਨੂੰ ਦੇਖਦਿਆਂ ਮਸੀਤ ਨੂੰ ਮੁੜ ਤੋਂ ਬੰਦ ਕੀਤਾ ਜਾ ਸਕਦਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ, ਜਦੋਂ ਸ਼ਾਹੀ ਇਮਾਮ ਦੇ ਜਨ ਸੰਪਰਕ ਅਧਿਕਾਰੀ (ਪੀ. ਆਰ. ਓ.) ਅਮਾਨਤੁੱਲਾ ਦੀ ਮੰਗਲਵਾਰ ਰਾਤ ਨੂੰ ਸਫਦਰਜੰਗ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਦਿੱਲੀ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 1,366 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦੀ ਗਿਣਤੀ 31,309 'ਤੇ ਪਹੁੰਚ ਗਈ ਹੈ, ਜਦਕਿ 905 ਲੋਕ ਇਸ ਮਹਾਮਾਰੀ ਤੋਂ ਜਾਨ ਗੁਆ ਚੁੱਕੇ ਹਨ। 

PunjabKesari

ਬੁਖਾਰੀ ਨੇ ਕਿਹਾ ਕਿ ਅਮਾਨਤੁੱਲਾ 3 ਜੂਨ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ 3 ਜੂਨ ਨੂੰ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੇ ਕੱਲ ਉਨ੍ਹਾਂ ਨੇ ਆਖਰੀ ਸਾਹ ਲਿਆ। ਸ਼ਾਹੀ ਇਮਾਮ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਦੇ ਮੱਦੇਨਜ਼ਰ ਇਤਿਹਾਸਕ ਮਸੀਤ ਨੂੰ ਬੰਦ ਕਰਨ 'ਤੇ ਲੋਕਾਂ ਦੀ ਰਾਇ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਜਾਮਾ ਮਸੀਤ ਬੰਦ ਕਰਨ 'ਤੇ ਆਪਣੇ ਰਾਇ ਦੇ ਰਹੇ ਹਨ। ਅਸੀਂ ਇਕ ਜਾਂ ਦੋ ਦਿਨਾਂ ਵਿਚ ਲੋਕਾਂ ਲਈ ਇਸ ਨੂੰ ਮਸੀਤ ਨੂੰ ਮੁੜ ਤੋਂ ਬੰਦ ਕਰ ਸਕਦੇ ਹਾਂ। 

ਦੱਸਣਯੋਗ ਹੈ ਕਿ ਸਰਕਾਰ ਦੇ 'ਅਨਲਾਕ-1' ਤਹਿਤ ਰਿਆਇਤਾਂ ਦਿੱਤੇ ਜਾਣ ਨਾਲ ਹੀ ਦੋ ਮਹੀਨੇ ਤੋਂ ਵਧੇਰੇ ਸਮੇਂ ਬਾਅਦ 8 ਜੂਨ ਨੂੰ ਜਾਮਾ ਮਸੀਤ ਨੂੰ ਖੋਲ੍ਹਿਆ ਗਿਆ ਸੀ। ਬੁਖਾਰੀ ਨੇ ਕਿਹਾ ਕਿ ਮੈਂ ਹੋਰ ਛੋਟੀਆਂ ਮਸੀਤਾਂ 'ਚ ਜਾਣ ਦੀ ਬਜਾਏ ਘਰ ਵਿਚ ਹੀ ਨਮਾਜ਼ ਅਦਾ ਕਰਨ ਦੀ ਅਪੀਲ ਕਰਨ ਲਈ ਕਿਹਾ ਹੈ। ਅਜਿਹੇ ਸਮੇਂ ਵਿਚ ਮਸੀਤਾਂ ਵਿਚ ਜਾਣਾ ਵੀ ਸਹੀ ਨਹੀਂ ਹੈ, ਕਿਉਂਕਿ ਦਿੱਲੀ ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਦੇਸ਼ ਭਰ 'ਚ 8 ਜੂਨ ਨੂੰ ਸ਼ਾਪਿੰਗ ਮਾਲਜ਼ ਅਤੇ ਦਫ਼ਤਰਾਂ ਸਮੇਤ ਕਈ ਹੋਰ ਅਦਾਰਿਆਂ ਨਾਲ ਧਾਰਮਿਕ ਸਥਾਨ ਖੋਲ੍ਹਣ 'ਤੇ ਬੁਖਾਰੀ ਨੇ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਤੋਂ ਸਰਕਾਰਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।


Tanu

Content Editor

Related News