LG ਨੂੰ ਮਿਲੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ, ਐਂਬੁਲੈਂਸ ਤੇ ਸਕੂਲ ਬੱਸਾਂ ਨੂੰ ਰਸਤਾ ਦੇਣ ਲਈ ਤਿਆਰ
Tuesday, Jan 21, 2020 - 07:28 PM (IST)

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਖਿਲਾਫ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਅੰਦੋਲਨ ਕਰ ਰਹੀਆਂ ਔਰਤਾਂ ਨਾਲ 7 ਮੈਂਬਰੀ ਵਫਦ ਨੇ ਅੱਜ ਇਥੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ।
ਵਫਦ 'ਚ ਸ਼ਾਮਲ ਤਾਸੀਰ ਅਹਿਮਦ ਨੇ ਦੱਸਿਆ ਕਿ ਉਪ ਰਾਜਪਾਲ ਵੱਲੋਂ ਪ੍ਰਦਰਸ਼ਨ ਕਰਨ ਵਾਲੀ ਸਜ਼ਕ ਕਾਲਿੰਦੀ ਕੁੰਜ ਮਾਰਗ ਤੋਂ ਸਕੂਲ ਬੱਸਾਂ ਦੇ ਆਉਣ ਜਾਣ ਦੀ ਅਪੀਲ ਕੀਤੀ ਗਈ ਜਿਸ ਨੂੰ ਸਵੀਕਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਂਬੁਲੈਂਸ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਫਦ 'ਚ ਦਬੰਗ ਦਾਦੀਓਂ ਦੇ ਨਾਮ ਤੋਂ ਮਸ਼ਹੂਰ ਬਿਲਕਿਸ਼, ਸਰਵਰੀ ਅਤੇ ਨੂਰ ਉਨ ਨਿਸ਼ਾ ਤੋਂ ਇਲਾਵਾ ਅਮੀਰਾ, ਸ਼ੋਬਰਾਬ ਅਤੇ ਮੁਕੇਸ਼ ਸੈਨੀ ਨੇ ਬੈਜਲ ਨਾਲ ਮੁਲਾਕਾਤ ਕੀਤੀ ਹੈ।