ਸ਼ਾਹੀਨ ਬਾਗ ਪ੍ਰਦਰਸ਼ਨ ''ਤੇ ਮਨੋਜ ਤਿਵਾੜੀ ਦਾ ਟਵੀਟ- ਲੱਖਾਂ ਲੋਕ ਪਰੇਸ਼ਾਨ

01/22/2020 10:43:23 AM

ਨਵੀਂ ਦਿੱਲੀ— ਦਿੱਲੀ ਦੇ ਭਾਜਪਾ ਮੁਖੀ ਮਨੋਜ ਤਿਵਾੜੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਕਿਹਾ ਕਿ 39 ਦਿਨ ਹੋ ਗਏ ਸ਼ਾਹੀਨ ਬਾਗ ਕਾਰਨ ਆਵਾਜਾਈ ਠੱਪ ਹੈ। ਲੱਖਾਂ ਲੋਕ ਪਰੇਸ਼ਾਨ ਹਨ। ਬੱਚੇ ਪ੍ਰੀਖਿਆ ਦੇ ਸਮੇਂ ਵੀ 2-2 ਘੰਟੇ ਸੜਕਾਂ 'ਤੇ ਬਰਬਾਦ ਕਰ ਰਹੇ ਹਨ। ਦਫਤਰ ਜਾਣ ਵਾਲਿਆਂ ਨੂੰ ਵੀ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਕੀ ਇਹ ਜਾਇਜ਼ ਹੈ? ਉਨ੍ਹਾਂ ਨੇ ਇਹ ਟਵੀਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਟੈਗ ਕਰਦਿਆਂ ਕੀਤਾ ਹੈ।'

PunjabKesari

ਦੱਸਣਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ 'ਚ ਵੱਡੀ ਗਿਣਤੀ 'ਚ ਲੋਕ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਕਰੀਬ 39 ਦਿਨਾਂ ਤੋਂ ਇਹ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨ ਕਾਰਨ ਸੜਕਾਂ ਜਾਮ ਹਨ, ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੱਖਾਂ ਲੋਕਾਂ ਨੂੰ 20-25 ਮਿੰਟ ਦੀ ਯਾਤਰਾ ਨੂੰ ਦੋ ਤੋਂ ਢਾਈ ਘੰਟੇ ਵਿਚ ਪੂਰਾ ਕਰਨਾ ਪੈਂਦਾ ਹੈ। ਮਨੋਜ ਤਿਵਾੜੀ ਨੇ ਕਿਹਾ ਕਿ ਲੋਕਾਂ ਨੂੰ ਇਕ ਵਹਿਮ 'ਚ ਪਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ, ਅਸੀਂ ਇਕ ਇੰਝ ਵੀ ਪਿੱਛੇ ਨਹੀਂ ਹਟਾਂਗੇ। ਇੱਥੇ ਦੱਸ ਦੇਈਏ ਕਿ ਮਨੋਜ ਤਿਵਾੜੀ ਨੇ ਇਸ ਤੋਂ ਪਹਿਲਾਂ ਵੀ ਇਕ ਵੀਡੀਓ ਪੋਸਟ ਕਰ ਕੇ ਕਿਹਾ ਸੀ ਕਿ ਇਹ ਮੇਰੀ ਦਿੱਲੀ ਨੂੰ ਕੀ ਹੋ ਗਿਆ ਹੈ।


Tanu

Content Editor

Related News