ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸ਼ਹੀਦ ਸੁਨੀਲ ਸਹਿਰਾਵਤ ਦਾ ਸਸਕਾਰ

Saturday, Mar 24, 2018 - 04:52 PM (IST)

ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸ਼ਹੀਦ ਸੁਨੀਲ ਸਹਿਰਾਵਤ ਦਾ ਸਸਕਾਰ

ਪਲਵਲ — ਸ਼ਹੀਦ ਪੈਰਾ ਕਮਾਂਡੋ ਸੁਨੀਲ ਕੁਮਾਰ ਸਹਿਰਾਵਤ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਲਿਆਉਂਦੀ ਗਈ, ਜਿਥੇ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਦੀਪਕ ਮੰਗਲਾ, ਸਾਬਕਾ ਮੰਤਰੀ ਹਰਸ਼ ਕੁਮਾਰ, ਵਿਧਾਇਕ ਕਹਿਰ ਸਿੰਘ ਰਾਵਤ, ਵਿਧਾਇਕ ਕਰਣ ਸਿੰਘ ਦਲਾਲ, ਕੈਬਨਿਟ ਮੰਤਰੀ ਕ੍ਰਿਸ਼ਣ ਪਾਲ ਗੁੱਜਰ ਦੇ ਸਪੁੱਤਰ ਦਵਿੰਦਰ ਚੌਧਰੀ ਨੇ ਸ਼ਰਧਾਂਜਲੀ ਭੇਟ ਕੀਤੀ।

PunjabKesari
ਜ਼ਿਕਰਯੋਗ ਹੈ ਕਿ ਹਰਿਆਣੇ ਦੇ ਪਲਵਲ ਜ਼ਿਲੇ ਦੇ ਹਥੀਨ ਖੇਤਰ ਵਿਚ ਪਿੰਡ ਗਹਿਲਵ ਨਿਵਾਸੀ ਸੁਨੀਲ ਕੁਮਾਰ ਸਹਿਰਾਵਤ(27) ਨੂੰ ਜਾਟ ਰੈਜੀਮੈਂਟ 'ਚ ਲਾਂਸ ਨਾਇਕ ਦੇ ਅਹੁਦੇ 'ਤੇ 2011 ਵਿਚ ਫੌਜ ਵਿਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੇ ਪੈਰਾ ਟ੍ਰੇਨਿੰਗ ਸਕੂਲ ਆਗਰਾ ਵਿਚ ਟ੍ਰੇਨਿੰਗ ਲਈ ਸੀ। ਪੈਰਾ ਟੂਪਿੰਗ ਦਾ ਸਾਹਮਣਾ ਹੋਣ ਤੋਂ ਬਾਅਦ ਉਹ ਫ੍ਰੀ ਫਾਲ ਕਰ ਰਹੇ ਸਨ।

PunjabKesari
ਆਗਰਾ ਸਥਿਤ ਮਲਪੁਰਾ ਡ੍ਰਾਪਿੰਗ ਜ਼ੋਨ ਵਿਚ ਸ਼ੁੱਕਰਵਾਰ ਨੂੰ ਜੰਗੀ ਜਹਾਜ ਏ.ਐੱਨ.-32 ਤੋਂ 8 ਹਜ਼ਾਰ ਫੁੱਟ ਤੋਂ ਛਾਲ ਮਾਰੀ ਸੀ। ਇਸ ਦੌਰਾਨ 6 ਹਜ਼ਾਰ ਫੁੱਟ ਦੇ ਬਾਅਦ ਪੈਰਾਸ਼ੂਟ ਖੁੱਲਣ ਦੇ ਦੌਰਾਨ ਰੱਖਿਅਕ ਬੈਗ ਦੀ ਪੱਟੀ ਨਾ ਖੁੱਲ੍ਹ ਸਕਣ ਕਾਰਨ ਸੁਨੀਲ ਡ੍ਰਾਪਿੰਗ ਜ਼ੋਨ ਵਿਚ ਡਿੱਗ ਗਏ। ਜ਼ਿਆਦਾ ਉੱਚਾਈ ਤੋਂ ਡਿੱਗਣ ਕਾਰਨ ਸੁਨੀਲ ਕੁਮਾਰ ਦੀ ਮੌਤ ਹੋ ਗਈ।  ਸੁਨੀਲ ਕੁਮਾਰ ਸਹਿਰਾਵਤ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਲਿਆਉਂਦੀ ਗਈ, ਜਿਥੇ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ।


Related News