ਪੁਲਸ ਮੁਲਾਜ਼ਮਾਂ ਨੇ ਅਮਰਨਾਥ ਯਾਤਰੀ ਨੂੰ ਸੌਂਪਿਆ ਪੈਸਿਆਂ ਨਾਲ ਭਰਿਆ ਬੈਗ, ਸ਼ਾਹ ਨੇ ਕੀਤੀ ਸ਼ਲਾਘਾ

Monday, Jul 10, 2023 - 06:22 PM (IST)

ਸ਼੍ਰੀਨਗਰ (ਵਾਰਤਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀ ਦੇ ਬੈਗ ਨੂੰ ਵਾਪਸ ਦੇਣ ਵਾਲੇ ਜੰਮੂ ਕਸ਼ਮੀਰ ਪੁਲਸ ਦੇ 2 ਜਵਾਨਾਂ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ ਹੈ। ਗ੍ਰਹਿ ਮੰਤਰੀ ਨੇ ਸੋਮਵਾਰ ਨੂੰ ਆਪਣੇ ਟਵੀਟ 'ਚ  ਕਿਹਾ,''ਸੱਚੀ ਵੀਰਤਾ ਸਾਡੇ ਸਨਮਾਨ ਅਤੇ ਇਮਾਨਦਾਰੀ ਦੇ ਕੰਮਾਂ 'ਚ ਹੁੰਦੀ ਹੈ ਜੋ ਸਾਡੇ ਜੀਵਨ 'ਤੇ ਕਦੇ ਨਾ ਮਿਟਣ ਵਾਲੀ ਛਾਪ ਛੱਡਦੇ ਹਨ। ਜੰਮੂ ਕਸ਼ਮੀਰ ਪੁਲਸ ਦੇ ਏ.ਐੱਸ.ਆਈ. ਦਰਸ਼ਨ ਕੁਮਾਰ ਅਤੇ ਹੈੱਡ ਕਾਂਸਟੇਬਲ ਸਤਪਾਲ ਨੇ ਇਸ ਕਹਾਵਤ ਨੂੰ ਸਹੀ ਸਾਬਿਤ ਕਰ ਦਿੱਤਾ। ਉਨ੍ਹਾਂ ਨੂੰ ਇਕ ਬੈਗ ਮਿਲਿਆ, ਜਿਸ 'ਚ 80 ਹਜ਼ਾਰ ਰੁਪਏ, ਇਕ ਮੋਬਾਇਲ ਫੋਨ ਅਤੇ ਯਾਤਰਾ ਦਸਤਾਵੇਜ਼ ਸਨ। ਉਨ੍ਹਾਂ ਨੇ ਇਸ ਦੇ ਮਾਲਿਕ, ਇਕ ਤੀਰਥ ਯਾਤਰੀ ਦਾ ਪਤਾ ਲਗਾਇਆ ਅਤੇ ਇਸ ਨੂੰ ਉਸ ਨੂੰ ਸੌਂਪ ਦਿੱਤਾ।

PunjabKesari

ਉਨ੍ਹਾਂ ਅੱਗੇ ਕਿਹਾ,''ਇਮਾਨਦਾਰੀ ਦੀ ਮਿਸਾਲ  ਬਣਨ ਲਈ ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।'' ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਵੀ ਆਵਾਜਾਈ ਕਰਮੀਆਂ ਦੀ ਇਮਾਨਦਾਰੀ ਅਤੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਅਤੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਅਤੇ ਹਰੇਕ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਆਵਾਜਾਈ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਦਰਸ਼ਨ ਕੁਮਾਰ ਅਤੇ ਹੈੱਡ ਕਾਂਸਟੇਬਲ ਸਤਪਾਲ ਸਰਬਾਲ ਪਾਰਕਿੰਗ 'ਚ ਤਾਇਨਾਤ ਸਨ। ਉੱਥੇ ਗੁਜਰਾਤ ਦੇ ਅਹਿਮਦਾਬਾਦ ਦੀ ਮਹਿਲਾ ਯਾਤਰੀ ਯਸ਼ੋਦਾ ਬੇਨ ਪਤਨੀ ਮਨੁ ਬਾਈ ਦਾ ਬੈਗ ਮਿਲਿਆ, ਜਿਸ 'ਚ 80 ਹਜ਼ਾਰ ਰੁਪਏ, ਮੋਬਾਇਲ ਫੋਨ ਅਤੇ ਯਾਤਰਾ ਦੇ ਦਸਤਾਵੇਜ਼ ਸਨ। ਦੋਵੇਂ ਪੁਲਸ ਮੁਲਾਜ਼ਮਾਂ ਨੇ ਬੈਗ ਨੂੰ ਔਰਤ ਨੂੰ ਵਾਪਸ ਦੇ ਦਿੱਤਾ।


DIsha

Content Editor

Related News