ਸ਼ਾਹ ਦੀ ਸਫਾਈ, ਨਿਤੀਸ਼ ’ਤੇ ਅਜੇ ਵੀ ਕਨਫਰਮੇਸ਼ਨ ਬਾਕੀ

Saturday, Nov 01, 2025 - 10:15 PM (IST)

ਸ਼ਾਹ ਦੀ ਸਫਾਈ, ਨਿਤੀਸ਼ ’ਤੇ ਅਜੇ ਵੀ ਕਨਫਰਮੇਸ਼ਨ ਬਾਕੀ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਲਈ ਰਾਜਗ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ’ਤੇ ਰੁੱਖ ਸਪੱਸ਼ਟ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਹੋਏ ਕੀਤੀ ਕਿ ਕਿਉਂਕਿ ਨਿਤੀਸ਼ ਕੁਮਾਰ ਪਹਿਲਾਂ ਹੀ ਅਹੁਦੇ ’ਤੇ ਹਨ, ਇਸ ਲਈ ਕੋਈ ਥਾਂ ਖਾਲੀ ਨਹੀਂ ਹੈ।

ਸ਼ਾਹ ਵੱਲੋਂ ਇਹ ਇਕ ਵੱਡੀ ਛੋਟ ਸੀ। ਉਨ੍ਹਾਂ ਪਹਿਲਾਂ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਚੋਣਾਂ ਤੋਂ ਬਾਅਦ ਸਾਰੇ ਨੇਤਾ ਤੇ ਰਾਜਦ ਦੇ ਨਵੇਂ ਚੁਣੇ ਗਏ ਵਿਧਾਇਕ ਅਗਲੇ ਮੁੱਖ ਮੰਤਰੀ ਦੀ ਚੋਣ ਕਰਨਗੇ।

ਹਾਲਾਂਕਿ, ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਿਤ ਸ਼ਾਹ ਚੋਣਾਂ ਤੋਂ ਬਾਅਦ ਨਿਤੀਸ਼ ਕੁਮਾਰ ਨੂੰ ਸੱਤਾਧਾਰੀ ਰਾਜਗ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਸਪੱਸ਼ਟ ਰੂਪ ਨਾਲ ਬਚਦੇ ਰਹੇ ਹਨ।

ਜਨਤਾ ਦਲ (ਯੂ) ਦੇ ਨੇਤਾ ਸ਼ਾਹ ਦੀਆਂ ਟਿੱਪਣੀਆਂ ਤੋਂ ਖੁਸ਼ ਹਨ ਪਰ ਉਨ੍ਹਾਂ ’ਚੋਂ ਬਹੁਤੇ ਇਹ ਕਹਿੰਦੇ ਹਨ ਕਿ ਇਹ ਨੁਕਸਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਸੀ। ਮਹਾਗੱਠਜੋੜ ਨੇ ਕਿਉਂਕਿ ਸਰਬਸੰਮਤੀ ਨਾਲ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ, ਭਾਜਪਾ ਲੀਡਰਸ਼ਿਪ ਨੂੰ ਆਪਣਾ ਪਹਿਲਾਂ ਦਾ ਸਖ਼ਤ ਰੁਖ਼ ਛੱਡਣਾ ਪਿਆ ਪਰ ਸ਼ਾਹ ਦੇ ਬਿਆਨ ਨੇ ਇਸ ਮੁੱਦੇ ’ਤੇ ਗੈਰਯਕੀਨੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਹੈ।

ਇਸ ’ਚ ਕੋਈ ਸ਼ੱਕ ਨਹੀਂ ਕਿ ਭਾਜਪਾ ਆਗੂ ਜਿਵੇਂ ਕਿ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਨਾਲ ਹੀ ਰਵੀ ਸ਼ੰਕਰ ਪ੍ਰਸਾਦ, ਰਾਜੀਵ ਪ੍ਰਤਾਪ ਰੂਡੀ ਤੇ ਮਨੋਜ ਤਿਵਾੜੀ ਨੇ ਵੋਟਰਾਂ ਨੂੰ ਭਰੋਸਾ ਦਿੱਤਾ ਹੈ ਕਿ ਜੇ ਰਾਜਗ ਜਿੱਤਦਾ ਹੈ ਤਾਂ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਰਹਿਣਗੇ ਪਰ ਬਹੁਤ ਘੱਟ ਲੋਕ ਮੰਨਦੇ ਹਨ ਕਿ ਉਨ੍ਹਾਂ ਕੋਲ ਇਹ ਫੈਸਲਾ ਲੈਣ ਦਾ ਅਧਿਕਾਰ ਹੈ।

ਭਾਜਪਾ ਦੀ ਸਿਖਰਲੀ ਲੀਡਰਸ਼ਿਪ ਤੇ ਸਹਿਯੋਗੀਆਂ ਵੱਲੋਂ ਸਿਰਫ਼ ਇਕ ਸਪੱਸ਼ਟ ਐਲਾਨ ਹੀ ਇਸ ਮੁੱਦੇ ਨੂੰ ਹੱਲ ਕਰ ਸਕਦਾ ਹੈ। ਭਾਜਪਾ ਅੰਦਰ ਬਹੁਤ ਸਾਰੇ ਲੋਕ ਚੁੱਪ-ਚਾਪ ਮੰਨਦੇ ਹਨ ਕਿ ਇਹ ਉਲਝਣ ਗੱਠਜੋੜ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਇਸ ਭਾਵਨਾ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਆਗੂ ਵੋਟਰਾਂ ਨੂੰ ਦੱਸ ਰਹੇ ਹਨ ਕਿ ਭਾਜਪਾ ਚੋਣਾਂ ਤੋਂ ਬਾਅਦ ਨਿਤੀਸ਼ ਨੂੰ ਹਟਾ ਸਕਦੀ ਹੈ। ਇਹ ਭਾਵਨਾ ਆਨਲਾਈਨ ਤੇ ਸਥਾਨਕ ਗੱਲਬਾਤ ਦੋਵਾਂ ’ਚ ਤੇਜ਼ੀ ਫੜ ਰਹੀ ਹੈ।

ਜੇ ਨਿਤੀਸ਼ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੇ ਵਫ਼ਾਦਾਰ ਵੋਟਰ ਘਰ ਰਹਿ ਸਕਦੇ ਹਨ ਜਾਂ ਰਾਜਦ ਦੇ ਹੱਕ ’ਚ ਸਕਦੇ ਹਨ।

ਨਿਤੀਸ਼ ਦਾ ਕੈਂਪ ਭਾਜਪਾ ’ਤੇ ਭਰੋਸਾ ਨਹੀਂ ਕਰਦਾ ਕਿਉਂਕਿ ਉਸ ਨੇ ਪਿਛਲੀ ਉਨ੍ਹਾਂ ਨੂੰ ਆਪਣੇ ਚਿਹਰੇ ਵਜੋਂ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 2020 ’ਚ ਚਿਰਾਗ ਪਾਸਵਾਨ ਦੇ ਉਮੀਦਵਾਰ ਨੇ ਜਨਤਾ ਦਲ (ਯੂ) ਨੂੰ ਨੁਕਸਾਨ ਪਹੁੰਚਾਇਆ ਸੀ।


author

Rakesh

Content Editor

Related News