ਪਰਿਵਾਰ ਦੇ 7 ਮੈਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਕੋਲ ਪਹੁੰਚੀ, ਫਾਂਸੀ ਟਲੀ

02/24/2021 9:41:00 AM

ਅਮਰੋਹਾ : ਉਤਰ ਪ੍ਰਦੇਸ਼ ਦੇ ਅਮਰੋਹਾ ਵਿਚ ਬਾਵਨਖੇੜੀ ਹੱਤਿਆਕਾਂਡ ਦੀ ਦੋਸ਼ੀ ਸ਼ਬਨਮ ਦੀ ਫਾਂਸੀ ਇਕ ਵਾਰ ਟਲ ਗਈ ਹੈ। ਵਕੀਲ ਮਹਾਵੀਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ, ਜਿਸ ਕਾਰਣ ਇਕ ਵਾਰ ਡੈਥ ਵਾਰੰਟ ਦੀ ਤਾਰੀਖ਼ ਜਾਰੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ 14-15 ਅਪ੍ਰੈਲ 2008 ਦੀ ਅੱਧੀ ਰਾਤ ਨੂੰ ਸ਼ਬਨਮ ਦੀ ਦਇਆ ਪਟੀਸ਼ਨ ਖ਼ਾਰਿਜ ਕਰ ਦਿੱਤੀ ਸੀ। ਹਾਲਾਂਕਿ ਸਲੀਮ ਦੀ ਅਰਜ਼ੀ ’ਤੇ ਅਜੇ ਫ਼ੈਸਲਾ ਹੋਣਾ ਹੈ।

ਇਹ ਵੀ ਪੜ੍ਹੋ: ਜੱਸੀ ਗਿੱਲ ਦੀ ਅਗਲੀ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਸਕਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ

ਦੱਸ ਦੇਈਏ ਕਿ ਧਾਰਾ 32 ਦੇ ਅਧੀਨ ਰਾਸ਼ਟਰਪਤੀ ਨੂੰ 2 ਵਾਰ ਦਇਆ ਪਟੀਸ਼ਨ ਭੇਜੀ ਜਾ ਸਕਦੀ ਹੈ। ਪਹਿਲੀ ਵਾਰ ਪਟੀਸ਼ਨ ਉਦੋਂ ਭੇਜੀ ਗਈ ਸੀ, ਜਦੋਂ ਪ੍ਰਣਬ ਮੁਖ਼ਰਜੀ ਰਾਸ਼ਟਰਪਤੀ ਸਨ ਪਰ ਉਹ ਕੋਈ ਫ਼ੈਸਲਾ ਨਹੀਂ ਦੇ ਸਕੇ ਸਨ। ਰਾਮਨਾਥ ਕੋਵਿੰਦ ਨੇ ਦਇਆ ਪਟੀਸ਼ਨ ਖ਼ਾਰਿਜ ਕਰ ਦਿੱਤੀ ਸੀ। ਉਸ ਦੇ ਬਾਅਦ ਦੁਬਾਰਾ ਇਹ ਪਟੀਸ਼ਨ ਭੇਜੀ ਗਈ ਹੈ।

ਇਹ ਵੀ ਪੜ੍ਹੋ: ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ

ਇਹ ਹੈ ਪੂਰਾ ਮਾਮਲਾ
ਮਾਮਲਾ 2008 ਦਾ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਚ ਬਾਵਨਖੇੜੀ ਪਿੰਡ ’ਚ ਮਾਸਟਰ ਸ਼ੌਕਤ ਅਲੀ ਆਪਣੀ ਪਤਨੀ ਹਾਸ਼ਮੀ, ਬੇਟਾ ਅਨੀਸ ਤੇ ਰਾਸ਼ਿਦ, ਨੂੰਹ ਅੰਜੁਮ ਅਤੇ ਇਕਲੌਤੀ ਧੀ ਸ਼ਬਨਮ ਨਾਲ ਰਹਿੰਦੇ ਸਨ। ਪਿਤਾ ਨੇ ਆਪਣੀ ਇਕਲੌਤੀ ਧੀ ਸ਼ਬਨਮ ਨੂੰ ਬਹੁਤ ਹੀ ਲਾਡ-ਪਿਆਰ ਨਾਲ ਪਾਲਿਆ ਸੀ ਅਤੇ ਚੰਗੀ ਸਿੱਖਿਆ ਦਿੱਤੀ ਸੀ। ਸ਼ਬਨਮ ਨੂੰ ਪਿੰਡ ਦੇ 8ਵੀਂ ਪਾਸ ਨੌਜਵਾਨ ਸਲੀਮ ਨਾਲ ਪਿਆਰ ਹੋ ਗਿਆ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਵੱਖ-ਵੱਖ ਜਾਤੀ ਦੇ ਮੁਸਲਿਮ ਹੋਣ ਦੀ ਵਜ੍ਹਾ ਕਰ ਕੇ ਵਿਆਹ ਲਈ ਸ਼ਬਨਮ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ। 

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਰਿੰਦਰ ਸੋਢੀ ਨੇ ਫੜ੍ਹਿਆ 'ਆਪ' ਦਾ ਝਾੜੂ

14 ਅਪ੍ਰੈਲ 2008 ਦੀ ਰਾਤ ਨੂੰ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਪਿਤਾ ਮਾਸਟਰ ਸ਼ੌਕਤ ਅਲੀ, ਮਾਂ ਹਾਸ਼ਮੀ, ਭਰਾਵਾਂ- ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਉਸ ਦੀ ਭੈਣ ਰਾਬੀਆ ਨੂੰ ਕੁਹਾੜੀ ਨਾਲ ਵੱਢ ਦਿੱਤਾ ਸੀ। ਸ਼ਬਨਮ ਨੇ ਆਪਣੇ ਭਤੀਜੇ ਅਰਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸ਼ਬਨਮ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਸਲੀਮ ਨਾਲ ਉਸ ਦੇ ਪ੍ਰੇਮ ਸਬੰਧਾਂ ਦੇ ਰਾਹ ਵਿਚ ਰੋੜਾ ਬਣ ਰਹੇ ਸਨ। ਇਸ ਕੇਸ ਦੀ ਸੁਣਵਾਈ ਅਮਰੋਹਾ ਦੀ ਅਦਾਲਤ ’ਚ ਦੋ ਸਾਲ ਤਿੰਨ ਮਹੀਨਿਆਂ ਤੱਕ ਹੋਈ। ਜਿਸ ਤੋਂ ਬਾਅਦ 15 ਜੁਲਾਈ 2010 ਨੂੰ ਜ਼ਿਲ੍ਹਾ ਜੱਜ ਐੱਸ. ਏ. ਏ. ਹੁਸੈਨੀ ਨੇ ਫ਼ੈਸਲਾ ਸੁਣਾਇਆ ਕਿ ਸ਼ਬਨਮ ਅਤੇ ਸਲੀਮ ਨੂੰ ਫਾਂਸੀ ਦਿੱਤੀ ਜਾਵੇ। ਇਸ ਕਤਲੇਆਮ ਦੀ ਵਜ੍ਹਾ ਕਰਕੇ ਬਾਵਨਖੇੜੀ ਪਿੰਡ ਕਈ ਮਹੀਨਿਆਂ ਤੱਕ ਦੇਸ਼ ’ਚ ਸੁਰਖੀਆਂ ਵਿਚ ਰਿਹਾ। ਇਕਲੌਤੀ ਧੀ ਵਲੋਂ ਖੂਨੀ ਖੇਡ ਖੇਡਾਂ ਦਾ ਮੰਜ਼ਰ ਵੇਖ ਕੇ ਪਿੰਡ ਦੇ ਲੋਕਾਂ ਨੂੰ ਸ਼ਬਨਮ ਤੋਂ ਇੰਨੀ ਨਫ਼ਰਤ ਹੋ ਗਈ ਕਿ ਹੁਣ ਇਸ ਪਿੰਡ ’ਚ ਕੋਈ ਵੀ ਆਪਣੀ ਧੀ ਦਾ ਨਾਂ ਸ਼ਬਨਮ ਰੱਖਣਾ ਪਸੰਦ ਨਹੀਂ ਕਰਦਾ।

ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਸ ਸਕਵਾਇਰ ਪੁੱਜਣ ਵਾਲੀ ਪਹਿਲੀ ਪੰਜਾਬੀ ਮਹਿਲਾ ਸੈਲੀਬ੍ਰਿਟੀ ਬਣੀ ਹਿਮਾਂਸ਼ੀ ਖੁਰਾਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News