ਭਾਜਪਾ ਆਗੂ ਦਾ SGPC 'ਤੇ ਨਿਸ਼ਾਨਾ, ਕਿਹਾ- ਸਿੱਖਾਂ ਨੂੰ ਈਸਾਈ ਬਣਨ ਤੋਂ ਰੋਕਣ 'ਚ ਰਿਹਾ ਅਸਫ਼ਲ

04/02/2021 1:45:18 PM

ਨਵੀਂ ਦਿੱਲੀ/ਜਲੰਧਰ- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਵਿਰੁੱਧ ਮਤਾ ਪਾਸ ਕਰਨ ਲਈ ਵੀਰਵਾਰ ਨੂੰ ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਨੇ ਐੱਸ.ਜੀ.ਪੀ.ਸੀ. 'ਤੇ ਨਿਸ਼ਾਨਾ ਵਿੰਨ੍ਹਿਆ। ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਕਮੇਟੀ ਸਿੱਖਾਂ ਨੂੰ ਈਸਾਈ  ਬਣਨ ਤੋਂ ਰੋਕਣ 'ਚ ਅਸਫ਼ਲ ਰਹੀ ਅਤੇ ਸੰਘ ਨੇ ਧਰਮ ਬਦਲਣ ਵਾਲਿਆਂ ਲਈ 'ਘਰ ਵਾਪਸੀ' ਪ੍ਰੋਗਰਾਮ ਚਲਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਜਨਰਲ ਹਾਊਸ (ਆਮ ਸਭਾ) ਨੇ ਮੰਗਲਵਾਰ ਨੂੰ ਰਾਸ਼ਟਰੀ ਸਵੈ ਸੇਵਕ ਸਿੰਘ (ਆਰ.ਐੱਸ.ਐੱਸ.) ਵਿਰੁੱਧ ਇਕ ਮਤਾ ਪਾਸ ਕੀਤਾ ਅਤੇ ਦੋਸ਼ ਲਗਾਇਆ ਇਕ ਇਹ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਇਹ ਵੀ ਪੜ੍ਹੋ : RSS ਦੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਵੱਡਾ ਫ਼ੈਸਲਾ

ਮਤੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੰਘ ਨੇ ਕਿਹਾ,''ਐੱਸ.ਜੀ.ਪੀ.ਸੀ. ਪੰਜਾਬ 'ਚ ਸਿੱਖਾਂ ਨੂੰ ਈਸਾਈ ਧਰਮ ਅਪਣਾਉਣ ਤੋਂ ਰੋਕਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਆਪਣੀ ਅਸਫ਼ਲਤਾ ਨੂੰ ਲੁਕਾਉਣ ਲਈ ਉਹ ਹਿੰਦੂ ਰਾਸ਼ਟਰ ਦਾ ਗਲਤ ਮੁੱਦਾ ਚੁਕਦੇ ਹਨ। ਮੈਂ ਐੱਸ.ਜੀ.ਪੀ.ਸੀ. ਪ੍ਰਧਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਕਿਸੇ ਹਿੰਦੂ ਵਲੋਂ ਕਿਸੇ ਸਿੱਖ ਨੂੰ ਧਰਮ ਬਦਲਣ ਦਾ ਲਾਲਚ ਦੇਣ ਦਾ ਇਕ ਵੀ ਮਾਮਲਾ ਦੱਸ ਦੇਣ।''

ਇਹ ਵੀ ਪੜ੍ਹੋ : RSS ਦੀ ਮਾਨਸਿਕਤਾ ਅਨੁਸਾਰ ਬੀਬੀਆਂ ਨੂੰ ਕਮਜ਼ੋਰ ਕਰਨ 'ਚ ਲੱਗੀ ਹੈ ਸਰਕਾਰ : ਰਾਹੁਲ ਗਾਂਧੀ

ਸਿੰਘ ਖ਼ੁਦ ਵੀ ਸਿੱਖ ਹਨ ਅਤੇ ਉਨ੍ਹਾਂ ਨੇ ਪੁੱਛਿਆ ਕਿ ਮਿਸ਼ਨਰੀਆਂ ਵਲੋਂ ਸਿੱਖਾਂ ਨੂੰ ਲਾਲਚ ਦੇਣ 'ਤੇ ਐੱਸ.ਜੀ.ਪੀ.ਸੀ. ਨੇ ਕਿੰਨੀ ਵਾਰ ਬਿਆਨ ਜਾਰੀ ਕੀਤੇ ਜਾਂ ਕੋਈ ਕਦਮ ਚੁੱਕਿਆ ਅਤੇ ਕਿੰਨੇ ਧਰਮ ਬਦਲਣ ਵਾਲੇ ਸਿੱਖਾਂ ਨੂੰ ਸਿੱਖ ਧਰਮ 'ਚ ਵਾਪਸ ਲਿਆਂਦਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ,''ਇਹ ਆਰ.ਐੱਸ.ਐੱਸ. ਹੈ, ਜਿਸ ਨੇ 'ਘਰ ਵਾਪਸੀ' ਮੁਹਿੰਮ ਚਲਾਈ ਅਤੇ ਧਰਮ ਬਦਲਣ ਵਾਲਿਆਂ ਨੂੰ ਵਾਪਸ ਲਿਆਂਦਾ।'' ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਾਲੀ ਐੱਸ.ਜੀ.ਪੀ.ਸੀ. ਨੇ ਪਹਿਲੀ ਵਾਰ ਆਰ.ਐੱਸ.ਐੱਸ. ਵਿਰੁੱਧ ਪ੍ਰਸਤਾਵ ਪਾਸ ਕੀਤਾ ਹੈ।

ਨੋਟ : ਭਾਜਪਾ ਨੇਤਾ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News