ਪਾਕਿਸਤਾਨ ਨਹੀਂ ਜਾਵੇਗਾ ਐੱਸ.ਜੀ.ਪੀ.ਸੀ. ਜੱਥਾ, ਭਾਰਤ ਸਰਕਾਰ ਨੇ ਲਾਈ ਰੋਕ

02/17/2021 8:09:01 PM

ਨਵੀਂ ਦਿੱਲੀ - 18 ਫਰਵਰੀ ਨੂੰ ਸਵੇਰੇ ਐੱਸ.ਜੀ.ਪੀ.ਸੀ. ਜੱਥਾ ਪਾਕਿਸਤਾਨ ਨਨਕਾਣਾ ਸਾਹਿਬ ਜਾਣਾ ਸੀ ਪਰ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਨੂੰ ਭਾਰਤ ਸਰਕਾਰ ਵੱਲੋਂ ਇਜ਼ਾਜਤ ਨਹੀਂ ਦਿੱਤੀ ਗਈ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਐੱਸ.ਜੀ.ਪੀ.ਸੀ. ਨੂੰ ਇੱਕ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਇਸ ਜੱਥੇ 'ਤੇ ਪਾਕਿਸਤਾਨ ਜਾਣ 'ਤੇ ਰੋਕ ਲਾਈ ਹੈ। ਐੱਸ.ਜੀ.ਪੀ.ਸੀ. ਜੱਥੇ ਨੇ 100 ਸਾਲਾਂ ਸਾਕਾ ਮਨਾਉਣ ਪਾਕਿਸਤਾਨ ਜਾਣਾ ਸੀ। ਭਾਰਤ ਸਰਕਾਰ ਵੱਲੋਂ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ 'ਤੇ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਬੀਬੀ ਜ਼ਾਗਿਰ ਕੌਰ ਦਾ ਕਹਿਣਾ ਹੈ ਕਿ ਜੱਥਾ ਨਾ ਭੇਜਣ 'ਚ ਭਾਰਤ ਸਰਕਾਰ ਦੀ ਸਾਜਿਸ਼ ਹੈ।
 


Inder Prajapati

Content Editor

Related News