ਪ੍ਰਾਈਵੇਟ ਸਕੂਲਾਂ ''ਚ ਲੁੱਟ ਦੇ ਖਿਲਾਫ SFI ਨੇ ਦਿੱਤੀ ਧਰਨੇ ਦੀ ਚੇਤਾਵਨੀ

Tuesday, Mar 05, 2019 - 06:09 PM (IST)

ਪ੍ਰਾਈਵੇਟ ਸਕੂਲਾਂ ''ਚ ਲੁੱਟ ਦੇ ਖਿਲਾਫ SFI ਨੇ ਦਿੱਤੀ ਧਰਨੇ ਦੀ ਚੇਤਾਵਨੀ

ਸ਼ਿਮਲਾ (ਵਾਰਤਾ)- ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਨੇ ਅੱਜ ਸ਼ਿਮਲਾ 'ਚ ਪ੍ਰਾਈਵੇਟ ਸਕੂਲਾਂ ਦੀਆਂ ਵੱਖ-ਵੱਖ ਫੀਸਾਂ ਦੇ ਨਾਂ 'ਤੇ ਲੁੱਟ ਦੇ ਖਿਲਾਫ ਧਰਨੇ ਦੀ ਚੇਤਾਵਨੀ ਦਿੱਤੀ ਹੈ। ਐੱਸ. ਐੱਫ. ਆਈ. ਸ਼ਿਮਲਾ ਦੇ ਸਕੱਤਰ ਅਨਿਲ ਠਾਕੁਰ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਹੈ ਕਿ ਮਨਮਾਨੀ ਫੀਸ ਵਸੂਲੀ, ਕਿਤਾਬਾਂ ਅਤੇ ਯੂਨੀਫਾਰਮ ਫੀਸ, ਟਿਊਸ਼ਨ ਫੀਸ, ਸਮਾਰਟ ਕਲਾਸ ਰੂਮ ਫੀਸ, ਮੋਬਾਇਲ ਮੈਸੇਜ਼ ਫੀਸ ਦੇ ਨਾਂ ਨਾਲ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ। ਸ਼ਹਿਰ 'ਚ ਚੱਲ ਰਹੇ ਮਾਪਿਆਂ ਦਾ ਮੰਚ ਅੰਦੋਲਨ ਨੂੰ ਸਮਰੱਥਨ ਦਿੰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਹੈ ਕਿ ਐਂਟਰੀ ਫੀਸ ਅਤੇ ਬਿਲਡਿੰਗ ਫੰਡ ਦੇ ਕਾਲਮ ਹਟਾ ਕੇ ਕਈ ਤਰਾਂ ਦੀਆਂ ਫੀਸਾਂ ਦੇ ਰੂਪ 'ਚ ਲੁੱਟਣਾ ਜਾਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਖੁੱਲੀ ਲੁੱਟ 'ਤੇ ਸੂਬਾ ਸਰਕਾਰ ਨੇ ਰੋਕ ਨਾ ਲਗਾਈ ਤਾਂ ਉਨ੍ਹਾਂ ਦੇ ਸੰਗਠਨ ਵਿਦਿਆਰਥੀਆਂ ਨੂੰ ਲਾਮਬੰਦ ਕਰ ਕੇ ਗਾਰਡੀਅਨ ਫੋਮ ਨਾਲ ਮਿਲ ਕੇ ਇਸ ਦੇ ਖਿਲਾਫ ਅੰਦੋਲਨ ਛੇੜੇਗਾ।


author

Iqbalkaur

Content Editor

Related News