ਕੋਰੋਨਾ ਦੇ ਕਹਿਰ ਕਾਰਣ ਸੈਕਸ ਵਰਕਰਾਂ ਸਾਹਮਣੇ ਰੋਜ਼ੀ- ਰੋਟੀ ਦਾ ਸੰਕਟ

Sunday, Apr 05, 2020 - 07:03 PM (IST)

ਕੋਰੋਨਾ ਦੇ ਕਹਿਰ ਕਾਰਣ ਸੈਕਸ ਵਰਕਰਾਂ ਸਾਹਮਣੇ ਰੋਜ਼ੀ- ਰੋਟੀ ਦਾ ਸੰਕਟ

ਨਵੀਂ ਦਿੱਲੀ - ‘ਸਾਡੀ ਜ਼ਿੰਦਗੀ ਪਹਿਲਾਂ ਕਿਸੇ ਨਰਕ ਤੋਂ ਘੱਟ ਨਹੀਂ ਸੀ ਅਤੇ ਕੋਰੋਨਾ ਮਹਾਮਾਰੀ ਨੇ ਮੰਨੋ ਸਭ ਕੁੱਝ ਖੋ ਲਿਆ ਹੈ। ਨਾ ਤਾਂ ਗਾਹਕ ਹਨ ਅਤੇ ਨਾ ਹੀ ਘਰ ’ਚ ਰਾਸ਼ਨ ਅਤੇ ਸਾਡੀ ਸਿਹਤ ਦੀ ਸੁਧ ਲੈਣ ਵਾਲਾ ਵੀ ਕੋਈ ਨਹੀਂ ਹੈ।’ ਇਹ ਕਹਿਣਾ ਹੈ ਦਿੱਲੀ ਦੇ ਜੀ. ਬੀ. ਰੋਡ ਰੈੱਡ ਲਾਈਟ ਇਲਾਕੇ ’ਚ ਰਹਿਣ ਵਾਲੀ ਇਕ ਸੈਕਸ ਵਰਕਰ ਦਾ। ਪਤੀ ਦੀ ਮੌਤ ਤੋਂ ਬਾਅਦ ਪੱਛਮੀ ਬੰਗਾਲ ਤੋਂ ਆਈ ਇਸ ਸੈਕਸ ਵਰਕਰ ਦਾ ਪਰਿਵਾਰ ਦਾਰਜੀਲਿੰਗ ’ਚ ਹੈ ਅਤੇ ਉਸ ਕੋਲ ਜੋ ਥੋੜ੍ਹੇ ਬਹੁਤ ਪੈਸੇ ਸਨ, ਉਹ ਵੀ ਖਤਮ ਹੋ ਗਏ ਹਨ।

ਉਸਨੇ ਕਿਹਾ, ‘‘ਲਾਕਡਾਊਨ ਤੋਂ ਪਹਿਲਾਂ ਹਫਤੇ ’ਚ ਤਾਂ ਕੋਈ ਸਾਨੂੰ ਪੁੱਛਣ ਨਹੀਂ ਆਇਆ। ਹੁਣ ਕੋਈ ਐੱਨ. ਜੀ. ਓ. ਜਾਂ ਪੁਲਸ ਖਾਣਾ ਦੇ ਜਾਂਦੀ ਹੈ ਤਾਂ ਖਾ ਲੈਂਦੇ ਹਾਂ ਪਰ ਅਕਸਰ ਉਹ ਖਾਣਯੋਗ ਨਹੀਂ ਹੁੁੰਦਾ।’’ ਲਾਕਡਾਊਨ ਅਤੇ ਸਮਾਜਿਕ ਦੂਰੀ ਦੇ ਦਿਸ਼ਾ ਨਿਰਦੇਸ਼ਾਂ ਨੇ ਰਾਜਧਾਨੀ ਦੇ ਤੰਗ ਜੀ. ਬੀ ਰੋਡ ਇਲਾਕੇ ’ਚ ਤਕਰੀਬਨ 1990 ਤੋਂ ਸੌ ਕੋਠਿਆਂ ’ਚ ਰਹਿਣ ਵਾਲੀਆਂ ਇਕ ਹਜ਼ਾਰ ਤੋਂ ਵਧ ਸੈਕਸ ਵਰਕਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਹੈ।


author

Inder Prajapati

Content Editor

Related News