ਯੂ.ਪੀ. 'ਚ 7ਵੇਂ ਅਤੇ ਆਖ਼ਰੀ ਗੇੜ ਦੀ ਵੋਟਿੰਗ ਜਾਰੀ, ਹੁਣ ਤੱਕ ਇੰਨੇ ਫੀਸਦੀ ਪਈਆਂ ਵੋਟਾਂ
Monday, Mar 07, 2022 - 02:56 PM (IST)
ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਗੇੜ ਦੇ ਅਧੀਨ ਸੂਬੇ ਦੀਆਂ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ ਅਤੇ ਦੁਪਹਿਰ 3 ਵਜੇ ਤੱਕ ਔਸਤਨ 46.40 ਫੀਸਦੀ ਵੋਟਿੰਗ ਹੋ ਚੁਕੀ ਹੈ। ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲ ਨੇ ਐਤਵਾਰ ਨੂੰ ਦੱਸਿਆ ਕਿ ਇਸ ਗੇੜ 'ਚ ਇਕ ਵਜੇ ਤੱਕ 35.51 ਫੀਸਦੀ ਵੋਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਿਆਦ 'ਚ ਆਜਮਗੜ੍ਹ 'ਚ 45.28 ਫੀਸਦੀ ਵੋਟਿੰਗ ਹੋਈ ਹੈ, ਜਦੋਂ ਕਿ ਮਊ 'ਚ 46.88, ਜੌਨਪੁਰ 'ਚ 47.14, ਗਾਜ਼ੀਪੁਰ 'ਚ 46.28, ਚੰਦੌਲੀ 'ਚ 38.43, ਵਾਰਾਣਸੀ 'ਚ 43.76, ਮਿਰਜਾਪੁਰ 'ਚ 44.64, ਭਦੋਹੀ 'ਚ 35.59 ਅਤੇ ਸੋਨਭਦਰ 'ਚ 35.87 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁਕੇ ਹਨ।
ਇਹ ਵੀ ਪੜ੍ਹੋ : UP ’ਚ 7ਵੇਂ ਅਤੇ ਆਖ਼ਰੀ ਗੇੜ ਲਈ 54 ਸੀਟਾਂ ’ਤੇ ਵੋਟਿੰਗ, 613 ਉਮੀਦਵਾਰ ਅਜਮਾਉਣਗੇ ਕਿਸਮਤ
ਕਮਿਸ਼ਨ ਅਨੁਸਾਰ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ। ਹਾਲਾਂਕਿ ਸਮਾਜਵਾਦੀ ਪਾਰਟੀ ਨੇ ਗਾਜ਼ੀਪੁਰ ਅਤੇ ਭਦੋਹੀ 'ਚ ਕੁਝ ਸਥਾਨਾਂ 'ਤੇ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕੇ ਜਾਣ, ਆਜ਼ਮਗੜ੍ਹ 'ਚ ਫਰਜ਼ੀ ਵੋਟਿੰਗ ਕਰਵਾਏ ਜਾਣ ਅਤੇ ਜੌਨਪੁਰ ਦੇ ਮਲਹਨੀ ਖੇਤਰ 'ਚ ਇਕ ਪਾਰਟੀ ਵਿਸ਼ੇਸ਼ ਦੇ ਪੱਖ 'ਚ ਜ਼ਬਰਨ ਵੋਟਿੰਗ ਕਰਵਾਏ ਜਾਣ ਦਾ ਦੋਸ਼ ਲਗਾਉਂਦੇ ਹੋਏ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਸ਼ੁਕਲ ਨੇ ਦੱਸਿਆ ਕਿ 7ਵੇਂ ਗੇੜ 'ਚ 2.06 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਨ੍ਹਾਂ 'ਚ 1.09 ਕਰੋੜ ਪੁਰਸ਼, 97.08 ਕਰੋੜ ਔਰਤਾਂ ਅਤੇ 1027 ਟਰਾਂਸਜੈਂਡਰ ਵੋਟਰ ਹਨ। ਇਸ ਗੇੜ 'ਚ ਕੁੱਲ 54 ਵਿਧਾਨ ਸਭਾ ਖੇਤਰਾਂ 'ਚ 613 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚੋਂ 75 ਮਹਿਲਾ ਉਮੀਦਵਾਰ ਹਨ। 7ਵੇਂ ਗੇੜ ਦੀਆਂ 54 ਸੀਟਾਂ 'ਚੋਂ 11 ਅਨੁਸੂਚਿਤ ਜਾਤੀ ਲਈ ਅਤੇ 2 ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ