ਹਿਮਾਚਲ ਪ੍ਰਦੇਸ਼ ’ਚ ਟਰੈਕਿੰਗ ਦੌਰਾਨ ਲਾਪਤਾ ਹੋਏ ਟਰੈਕਰ, 7 ਦੀਆਂ ਮਿਲੀਆਂ ਲਾਸ਼ਾਂ

10/23/2021 4:39:11 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਛਿਤਕੁਲ ’ਚ ਟਰੈਕਿੰਗ ਦੌਰਾਨ ਲਾਪਤਾ 11 ਟਰੈਕਰਾਂ ’ਚੋਂ 7 ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਹ  ਲਾਸ਼ਾਂ ਲਮਖਾਗਾ ਦਰਰੇ ਤੋਂ ਮਿਲੀਆਂ ਸਨ। ਇਨ੍ਹਾਂ ਮ੍ਰਿਤਕਾਂ ’ਚੋਂ ਦੀ 6 ਪੱਛਮੀ ਬੰਗਾਲ ਤੋਂ ਹਨ। ਰਾਜ ਐਮਰਜੈਂਸੀ ਸੰਚਾਲਨ ਕੇਂਦਰ ਦੇ ਬੁਲਾਰੇ ਸੁਦੇਸ਼ ਮੋਕਟਾ ਨੇ ਸ਼ਨੀਵਾਰ ਨੂੰ ਦੱਸਿਆ ਕਿ 17 ਅਕਤੂਬਰ ਤੋਂ 19 ਅਕਤੂਬਰ ਦਰਮਿਆਨ ਹੋਏ ਹਾਦਸੇ ’ਚ ਮ੍ਰਿਤਕਾਂ, ਲਾਪਤਾ ਅਤੇ ਜ਼ਖਮੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸਾਰੇ ਟਰੈਕਰਜ਼ ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸਿਲ ਤੋਂ ਟਰੈਕਿੰਗ ਦੌਰਾਨ 17332 ਫੁੱਟ ਉੱਚੇ ਲਮਖਾਗਾ ਦਰਰੇ ’ਤੇ ਬਰਫ਼ੀਲੇ ਤੂਫ਼ਾਨ ’ਚ ਫਸ ਗਏ ਸਨ। 

ਇਹ ਵੀ ਪੜ੍ਹੋ : ਹਿਮਾਚਲ ਦੇ ਛਿਤਕੁਲ ’ਚ ਲਾਪਤਾ 5 ਟਰੈਕਰਾਂ ਦੀਆਂ ਲਾਸ਼ਾਂ ਮਿਲੀਆਂ, 4 ਹਾਲੇ ਵੀ ਲਾਪਤਾ

ਦੱਸਣਯੋਗ ਹੈ ਕਿ ਹਿਮਾਚਲ ਅਤੇ ਉਤਰਾਖੰਡ ’ਚ ਭਾਰੀ ਬਰਫ਼ਬਾਰੀ ਤੋਂ ਬਾਅਦ 11 ਸੈਲਾਨੀ ਲਾਪਤਾ ਦੱਸੇ ਜਾ ਰਹੇ ਸਨ। ਇਨ੍ਹਾਂ ਨੂੰ ਲੱਭਣ ਲਈ ਹਿਮਾਚਲ ਅਤੇ ਉਤਰਾਖੰਡ ਪੁਲਸ ਦੀ ਸਾਂਝੀ ਮੁਹਿੰਮ ਚਲਾਈ ਗਈ ਸੀ। ਹੁਣ 2 ਸੈਲਾਨੀਆਂ ਦੀਆਂ ਲਾਸ਼ਾਂ ਕਿੰਨੌਰ ਤਾਂ 5 ਦੀਆਂ ਲਾਸ਼ਾਂ ਉਤਰਾਖੰਡ ’ਚ ਪੁਲਸ ਨੇ ਬਰਾਮਦ ਕਰ ਲਈਆਂ ਹਨ। ਉੱਥੇ ਹੀ ਇਸ ਹਾਦਸੇ ’ਚ 2 ਲੋਕ ਜ਼ਖਮੀ ਹੋਏ ਹਨ ਅਤੇ 2 ਲੋਕ ਹਾਲੇ ਵੀ ਲਾਪਤਾ ਹਨ। ਮ੍ਰਿਤਕਾਂ ’ਚੋਂ 6  ਪੱਛਮੀ ਬੰਗਾਲ ਦੇ ਵਾਸੀ ਹਨ। ਮ੍ਰਿਤਕਾਂ ਦੀ ਪੁਸ਼ਟੀ ਅਨੀਤਾ ਰਾਵਤ (38) ਵਾਸੀ ਹਰਿਨਗਰ, ਤਨਮਯ ਤਿਵਾੜੀ (30) ਵਾਸੀ ਕੋਲਕਾਤਾ, ਵਿਕਾਸ ਮਕਲ (33) ਵਾਸੀ ਪੱਛਮੀ 24 ਪਰਗਨਾ, ਸੌਰਸ਼ ਘੋਸ਼ (34) ਵਾਸੀ ਪੱਛਮੀ 24 ਪਰਗਨਾ, ਸ਼ੁਭਿਆਨ ਦਾਸ (28) ਵਾਸੀ ਕਾਲੀਘਾਟ, ਰਿਚਰਡ ਮੰਡਲ (31) ਵਾਸੀ ਪੱਛਮੀ 24 ਪਰਨਾ ਅਤੇ ਉਪੇਂਦਰ (22) ਵਾਸੀ ਉਤਰਕਾਸ਼ੀ ਦੇ ਰੂਪ ’ਚ ਕੀਤੀ ਗਈ ਹੈ। ਉੱਥੇ ਹੀ ਦਿਵੇਂਦਰ ਚੌਹਾਨ ਵਾਸੀ ਉਤਰਕਾਸ਼ੀ ਅਤੇ ਮਿਥੁਨ ਦਾਰੀ ਵਾਸੀ ਪੱਛਮੀ 24 ਪਰਗਨਾ ਜ਼ਖਮੀ ਹੋਏ ਹਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News