ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦਣ ਆਏ ਹਰਿਆਣਾ ਦੇ 7 ਬਦਮਾਸ਼ ਗ੍ਰਿਫ਼ਤਾਰ
Monday, Sep 12, 2022 - 09:58 AM (IST)
ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਵਿਚ ਸ਼ਾਮਲ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹਰਿਆਣਾ ਦੇ 7 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਪੁਲਸ ਨੇ ਇਨ੍ਹਾਂ 'ਚੋਂ ਇੱਕ ਬਦਮਾਸ਼ 'ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਐਂਟੀ ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਗੁਰੂਪ੍ਰਸਾਦ ਪਰਾਸ਼ਰ ਨੇ ਐਤਵਾਰ ਨੂੰ ਦੱਸਿਆ ਕਿ ਮੁਖਬਰ ਦੀ ਸੂਚਨਾ 'ਤੇ ਬਾਣਗੰਗਾ ਖੇਤਰ 'ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਵਿਕਰਮਜੀਤ, ਨਿਖਿਲ, ਕੁਲਦੀਪ, ਜਗਜੀਤ ਕੁਮਾਰ, ਜਸਵੰਤ, ਸੰਦੀਪ ਕੁਮਾਰ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ 7 ਲੋਕਾਂ ਦੀ ਮੌਤ
ਉਨ੍ਹਾਂ ਦੱਸਿਆ ਕਿ ਦੋਸ਼ੀਆਂ 'ਚ ਸ਼ਾਮਲ ਵਿਕਰਮਜੀਤ 'ਤੇ ਕਤਲ ਦੇ ਇਕ ਮਾਮਲੇ 'ਚ ਹਰਿਆਣਾ ਪੁਲਸ ਨੇ 25,000 ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਪਰਾਸ਼ਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ 10 ਨਾਜਾਇਜ਼ ਦੇਸੀ ਪਿਸਤੌਲ, ਕੁਝ ਕਾਰਤੂਸ ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ,''ਗ੍ਰਿਫ਼ਤਾਰ ਬਦਮਾਸ਼ਾਂ ਉਜੈਨ ਦੇ ਮਹਾਕਾਲੇਸ਼ਵਰ ਜਿਓਤੀਲਿੰਗ 'ਚ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਬੜਵਾਨੀ ਤੋਂ ਨਾਜਾਇਜ਼ ਹਥਿਆਰ ਖਰੀਦੇ। ਉਹ ਇਹ ਹਥਿਆਰ ਲੈ ਕੇ ਹਰਿਆਣਾ ਲਈ ਰਵਾਨਾ ਹੋ ਪਾਉਂਦੇ, ਇਸ ਤੋਂ ਪਹਿਲਾਂ ਹੀ ਅਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।'' ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦ-ਫਰੋਖਤ ਨੂੰ ਲੈ ਕੇ ਪੂਰੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ