ਰੈਸਟੋਰੈਂਟ ’ਚ ਸ਼ਾਕਾਹਾਰੀ ਪਰਿਵਾਰ ਨੂੰ ਮਾਸਾਹਾਰੀ ਭੋਜਨ ਪਰੋਸਣ ’ਤੇ ਹੰਗਾਮਾ
Sunday, Dec 08, 2024 - 11:39 PM (IST)
ਮੇਰਠ, (ਭਾਸ਼ਾ)- ਜ਼ਿਲੇ ਦੇ ਗੰਗਾਨਗਰ ’ਚ ਇਕ ਰੈਸਟੋਰੈਂਟ ’ਚ ਇਕ ਸ਼ਾਕਾਹਾਰੀ ਪਰਿਵਾਰ ਨੂੰ ਕਥਿਤ ਤੌਰ ’ਤੇ ਮਾਸਾਹਾਰੀ ਭੋਜਨ ਪਰੋਸਣ ਤੋਂ ਬਾਅਦ ਪੀੜਤ ਪਰਿਵਾਰ ਨੇ ਭਾਰੀ ਹੰਗਾਮਾ ਕੀਤਾ।
ਪੁਲਸ ਨੇ ਐਤਵਾਰ ਦੱਸਿਆ ਕਿ ਗੰਗਾਨਗਰ ਦੇ ਡਾਊਨ ਟਾਊਨ ਕੰਪਲੈਕਸ ਦੇ ਇਕ ਰੈਸਟੋਰੈਂਟ ’ਚ ਇਕ ਪਰਿਵਾਰ ਨੇ ਸ਼ਾਕਾਹਾਰੀ ਭੋਜਨ ਦਾ ਆਰਡਰ ਦਿੱਤਾ ਸੀ, ਪਰ ਗਲਤੀ ਨਾਲ ਉਨ੍ਹਾਂ ਨੂੰ ਭੁੰਨਿਆ ਹੋਇਆ ਚਿਕਨ ਪਰੋਸ ਦਿੱਤਾ ਗਿਆ।
ਇਸ ਘਟਨਾ ਨੂੰ ਲੈ ਕੇ ਪਰਿਵਾਰ ਨੇ ਗੰਗਾਨਗਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਜਿਸ ’ਚ ਇਕ ਹੋਰ ਫਿਰਕੇ ਦੇ ਕਰਮਚਾਰੀ ’ਤੇ ਜਾਣਬੁੱਝ ਕੇ ਧਰਮ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਘਟਨਾ ਸਬੰਧੀ ਐੱਸ. ਪੀ.(ਦਿਹਾਤੀ) ਰਾਕੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।