ਸੁਪਰੀਮ ਕੋਰਟ ਦੇ YouTube ਚੈਨਲ 'ਤੇ ਸੇਵਾਵਾਂ ਬਹਾਲ, ਇਸ ਕਾਰਨ ਹੋਇਆ ਸੀ 'ਹੈਕ'
Saturday, Sep 21, 2024 - 12:00 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਦੇ 'ਹੈਕ' ਹੋਏ ਯੂਟਿਊਬ ਚੈਨਲ 'ਤੇ ਸ਼ਨੀਵਾਰ ਨੂੰ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਅਦਾਲਤ ਦੀ ਵੈੱਬਸਾਈਟ 'ਤੇ ਸ਼ੁੱਕਰਵਾਰ ਨੂੰ ਅਪਲੋਡ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਕਿ ਸਾਰੇ ਸਬੰਧਤ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦੇ ਸੁਪਰੀਮ ਕਰੋਟ ਦੇ ਯੂ-ਟਿਊਬ ਚੈਨਲ 'ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਅਤੇ ਇਸ ਦੀਆਂ ਸੇਵਾਵਾਂ ਚਾਲੂ ਹਨ। ਭਾਰਤ ਦੇ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ 'ਤੇ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ Youtube ਚੈਨਲ ਹੋਇਆ ਹੈਕ
ਦਰਅਸਲ ਅਦਾਲਤ ਦਾ ਯੂਟਿਊਬ ਚੈਨਲ ਸ਼ੁੱਕਰਵਾਰ ਨੂੰ ਹੈਕ ਹੋ ਗਿਆ ਸੀ ਅਤੇ ਇਸ 'ਤੇ ਅਮਰੀਕੀ ਕੰਪਨੀ 'ਰਿਪਲ ਲੈਬਜ਼' ਨਿਰਮਿਤ 'ਕ੍ਰਿਪਟੋਕਰੰਸੀ' ਦੇ ਪ੍ਰਚਾਰ ਵਾਲਾ ਇਕ ਵੀਡੀਓ ਵਿਖਾਈ ਦੇਣ ਲੱਗਾ ਸੀ। ਹਾਲਾਂਕਿ ਇਸ ਵੀਡੀਓ ਵਿਚ ਕੁਝ ਨਹੀਂ ਸੀ ਪਰ ਉਸ ਦੇ ਹੇਠਾਂ ਲਿਖਿਆ ਸੀ- 'ਬ੍ਰੈਡ ਗਾਰਲਿੰਗਹਾਊਸ: ਰਿਪਲ ਰੇਸਪੋਂਡਸ ਟੂ ਦਿ SEC ਟੂ ਬਿਲੀਅਨ ਡਾਲਰ ਫਾਈਨ! XRP ਪ੍ਰਾਈਸ ਪ੍ਰੇਡੀਕਸ਼ਨ।' ਅਦਾਲਤ ਦੀ ਵੈੱਬਸਾਈਟ 'ਤੇ ਪੋਸਟ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ 'ਤੇ ਸੇਵਾਵਾਂ ਬੰਦ ਹੋ ਗਈਆਂ ਹਨ। ਸੁਪਰੀਮ ਕੋਰਟ ਦੇ ਯੂਟਿਊਬ ਚੈਨਲ 'ਤੇ ਸੇਵਾਵਾਂ ਜਲਦੀ ਹੀ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਬਾਅਦ 'ਚ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਇਕ ਹੋਰ ਨੋਟਿਸ 'ਚ ਕਿਹਾ ਗਿਆ ਕਿ 'ਯੂਟਿਊਬ' ਚੈਨਲ 'ਤੇ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਅਤੇ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਦੰਗਿਆਂ 'ਚ ਸਰਕਾਰੀ ਜਾਇਦਾਦ ਦੇ ਨੁਕਸਾਨ 'ਤੇ ਹੋਵੇਗੀ ਵਸੂਲੀ, ਕਾਨੂੰਨ ਲਾਗੂ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਆਪਣੀ ਸੰਵਿਧਾਨਕ ਬੈਂਚ ਦੇ ਸਾਹਮਣੇ ਸੂਚੀਬੱਧ ਮਾਮਲਿਆਂ ਅਤੇ ਜਨਤਕ ਹਿੱਤਾਂ ਨਾਲ ਜੁੜੇ ਵਿਸ਼ਿਆਂ ਦੀ ਸੁਣਵਾਈ ਦੇ ਲਾਈਵ ਪ੍ਰਸਾਰਣ ਲਈ ਯੂਟਿਊਬ ਚੈਨਲ ਦੀ ਵਰਤੋਂ ਕਰਦਾ ਹੈ। ਸੁਪਰੀਮ ਕੋਰਟ ਨੇ 2018 ਵਿਚ ਸੰਵਿਧਾਨਕ ਬੈਂਚ ਦੇ ਸਾਹਮਣੇ ਸੂਚੀਬੱਧ ਸਾਰੇ ਮਾਮਲਿਆਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ- ਹਰਿਆਣਾ 'ਚ ਗੈਂਗਵਾਰ; ਗੈਂਗਸਟਰ ਪਲੋਟਰਾ ਦੇ ਭਰਾ ਸਮੇਤ 3 ਦੀ ਮੌਤ