ਦੂਜੀ ਬੇਟੀ ਦੇ ਜਨਮ ''ਤੇ ਮਿਲੇਗੀ ਇਕ ਲੱਖ ਰੁਪਏ ਦੀ ਮਦਦ!

01/19/2017 10:35:07 AM

ਮਹੇਸਾਣਾ— ਬੇਟੀ ਬਚਾਓ ਦੀ ਸਮਾਜਿਕ ਕ੍ਰਾਂਤੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ''ਚ ਪਹਿਲੀ ਬੇਟੀ ਦੇ ਜਨਮ ''ਤੇ ਵੱਖ-ਵੱਖ ਸਮਾਜਾਂ ਵੱਲੋਂ ਕਈ ਤਰ੍ਹਾਂ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਹੈ ਪਰ ਇੱਥੇ ਦੂਜੀ ਬੇਟੀ ਦੇ ਜਨਮ ''ਤੇ ਇਕ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਉੱਤਰੀ ਗੁਜਰਾਤ ਬ੍ਰਹਮਾਭੱਟ ਸਮਾਜ ਨੇ ਕੀਤਾ ਹੈ। ਇਹ ਮਦਦ ਸਮਾਜ ਦੇ ਚੇਅਰਮੈਨ ਮਹੇਸ਼ ਭਾਈ ਬਾਰੋਟ ਦਾ ਪਰਿਵਾਰ ਕਰੇਗਾ।
ਬਨਾਸਕਾਂਠਾ ਜ਼ਿਲੇ ਦੇ ਜੂਨਾਡੀਸਾ ਪਿੰਡ ਦੇ ਰਹਿਣ ਵਾਲੇ ਅਤੇ ਮੌਜੂਦਾ ਸਮੇਂ ''ਚ ਅਹਿਮਦਾਬਾਦ ''ਚ ਬਿਲਡਿੰਗ ਨਿਰਮਾਣ ਦੇ ਖੇਤਰ ''ਚ ਵਰਕਰ ਮਹੇਸ਼ ਭਾਈ ਬਾਰੋਟ ਨੇ ਪਿਛਲੇ ਦਿਨੀਂ ਉੱਤਰੀ ਗੁਜਰਾਤ ਸਮਾਜ ਦੇ ਬਜ਼ੁਰਗਾਂ ਦੀ ਵੰਦਨਾ ਪ੍ਰੋਗਰਾਮ ''ਚ ਸਮਾਜ ''ਚ ਬੇਟੀਆਂ ਦੇ ਜਨਮ ਨੂੰ ਉਤਸ਼ਾਹ ਦੇਣ ਲਈ ਦੂਜੀ ਬੇਟੀ ਦੇ ਜਨਮ ''ਤੇ ਉਸ ਦੇ 18 ਸਾਲ ਦੀ ਹੋਣ ''ਤੇ ਇਕ ਲੱਖ ਰੁਪਏ ਦੀ ਰਾਸ਼ੀ ਲਕਸ਼ਮੀ ਭੇਂਟ ਦੇ ਰੂਪ ''ਚ ਦਿੱਤੀ ਜਾਵੇਗੀ। ਇਸ ਐਲਾਨ ਦਾ ਸਾਰਿਆਂ ਨੇ ਸਵਾਗਤ ਕਰਦੇ ਹੋਏ ਸ਼ਲਾਘਾ ਕੀਤੀ।


Disha

News Editor

Related News