ਗੁਜਰਾਤ : ਸਾਬਰਮਤੀ ਨਦੀ 'ਚ ਵੱਡੀ ਗਿਣਤੀ 'ਚ ਮਰੀਆਂ ਮੱਛੀਆਂ, ਸਹਿਮੇ ਲੋਕ
Saturday, Jun 19, 2021 - 01:55 PM (IST)
ਅਹਿਮਦਾਬਾਦ- ਗੁਜਰਾਤ 'ਚ ਅਹਿਮਦਾਬਾਦ ਦੇ ਸਾਬਰਮਤੀ ਨਦੀ ਦੇ ਪਾਣੀ ਦੇ ਨਮੂਨਿਆਂ 'ਚ ਪਿਛਲੇ ਦਿਨੀਂ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ 'ਚ ਵੱਡੀ ਗਿਣਤੀ 'ਚ ਮਰੀਆਂ ਹੋਈਆਂ ਮੱਛੀਆਂ ਮਿਲਣ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਹਾਲਾਂਕਿ ਮੱਛੀਆਂ ਦੀ ਮੌਤ ਦਾ ਕਾਰਨ ਨਦੀ ਦੇ ਪਾਣੀ 'ਚ ਦੂਸ਼ਿਤ ਰਸਾਇਣ ਹੋਣਾ ਮੰਨਿਆ ਜਾ ਰਿਹਾ ਹੈ ਅਤੇ ਇਸ ਸੰਬੰਧ 'ਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਨ੍ਹਾਂ ਮੱਛੀਆਂ ਦੀ ਮੌਤ ਕੋਰੋਨਾ ਕਾਰਨ ਹੋਣ ਨੂੰ ਲੈ ਕੇ ਵੀ ਲੋਕ ਚਿੰਤਤ ਹਨ। ਸੈਂਕੜੇ ਮਰੀਆਂ ਹੋਈਆਂ ਮੱਛੀਆਂ ਨੂੰ ਸ਼ਹਿਰ ਦੇ ਸੁਭਾਸ਼ ਬਰਿੱਜ ਅਤੇ ਹੋਰ ਸਥਾਨਾਂ 'ਤੇ ਨਦੀ ਦੀ ਸਤਿਹ 'ਤੇ ਦੇਖਿਆ ਗਿਆ। ਸੰਬੰਧਤ ਅਧਿਕਾਰੀ ਇਸ ਬਾਰੇ ਪੂਰੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਗੁਜਰਾਤ : ਹੁਣ ਸਾਬਰਮਤੀ ਨਦੀ 'ਚ ਮਿਲਿਆ ਕੋਰੋਨਾ ਵਾਇਰਸ, ਸਾਰੇ ਨਮੂਨੇ ਪਾਏ ਗਏ ਪਾਜ਼ੇਟਿਵ
ਦੱਸਣਯੋਗ ਹੈ ਕਿ ਸਾਬਰਮਤੀ ਨਦੀ ਤੋਂ ਇਲਾਵਾ ਅਹਿਮਦਾਬਾਦ ਦੇ 2 ਵੱਡੇ ਤਲਾਬ (ਕਾਂਕਰੀਆ, ਚੰਦੋਲਾ) 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ। ਦੱਸ ਦੇਈਏ ਕਿ ਸਾਬਰਮਤੀ ਤੋਂ ਪਹਿਲਾਂ ਗੰਗਾ ਨਦੀ ਨਾਲ ਜੁੜੇ ਵੱਖ-ਵੱਖ ਸੀਵਰੇਜ 'ਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਸੀ ਪਰ ਹੁਣ ਕੁਦਰਤੀ ਜਲ ਸਰੋਤ 'ਚ ਇਸ ਤਰ੍ਹਾਂ ਕੋਰੋਨਾ ਦੇ ਲੱਛਣ ਮਿਲਣ ਨਾਲ ਚਿੰਤਾ ਹੋਰ ਵੱਧ ਗਈ ਹੈ।
ਇਹ ਵੀ ਪੜ੍ਹੋ : ਬੱਚਿਆਂ ਲਈ ਗੰਭੀਰ ਖ਼ਤਰਾ ਬਣਿਆ ਬਲੈਕ ਫੰਗਸ, ਮੁੰਬਈ 'ਚ 3 ਬੱਚਿਆਂ ਦੀ ਕੱਢਣੀ ਪਈ ਅੱਖ