Killer Ragging ! ਸੀਨੀਅਰਾਂ ਦੇ ਮਜ਼ਾਕ ਨੇ ਲੈ ਲਈ ਮੈਡੀਕਲ ਵਿਦਿਆਰਥੀ ਦੀ ਜਾਨ
Monday, Nov 18, 2024 - 05:23 AM (IST)
ਪਾਟਨ (ਭਾਸ਼ਾ)- ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਇਕ ਮੈਡੀਕਲ ਕਾਲਜ ਵਿਚ ਐੱਮ.ਬੀ.ਬੀ.ਐੱਸ. ਦੇ 18 ਸਾਲਾ ਵਿਦਿਆਰਥੀ ਦੀ ਰੈਗਿੰਗ ਦੌਰਾਨ ਕਥਿਤ ਤੌਰ ’ਤੇ 3 ਘੰਟੇ ਤੱਕ ਖੜ੍ਹੇ ਰਹਿਣ ਕਾਰਨ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਡੀਕਲ ਕਾਲਜ ਨੇ ਸ਼ਨੀਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਦਿਆਰਥੀ ਨੂੰ ਉਸ ਦੇ ਸੀਨੀਅਰਾਂ ਵੱਲੋਂ ਕਾਫੀ ਦੇਰ ਤੱਕ ਖੜ੍ਹੇ ਰਹਿਣ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਉਹ ਕਾਲਜ ਵਿਚ ਐੱਮ.ਬੀ.ਬੀ.ਐੱਸ. ਪਹਿਲੇ ਸਾਲ ਦਾ ਵਿਦਿਆਰਥੀ ਸੀ। ਇਹ ਘਟਨਾ ਸ਼ਨੀਵਾਰ ਰਾਤ ਪਾਟਨ ਦੇ ਧਾਰਪੁਰ ਸਥਿਤ ਜੀ.ਐੱਮ.ਈ.ਆਰ.ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਹੋਸਟਲ ਵਿਚ ਵਾਪਰੀ।
ਇਹ ਵੀ ਪੜ੍ਹੋ- 'ਅਸੀਂ ਤੈਨੂੰ ਵਿਦੇਸ਼ ਭੇਜਾਂਗੇ, ਸਾਰਾ ਖ਼ਰਚਾ ਸਾਡਾ...', ਫ਼ਿਰ ਵਿਆਹ ਮਗਰੋਂ ਮੁੱਕਰ ਗਏ ਸਹੁਰੇ, ਅੱਕ ਕੁੜੀ ਨੇ ਜੋ ਕੀਤਾ...
ਕਾਲਜ ਦੇ ਡੀਨ ਡਾ. ਹਾਰਦਿਕ ਸ਼ਾਹ ਨੇ ਕਿਹਾ ਕਿ ਅਨਿਲ ਮੇਥਾਨੀਆ ਦੇ ਬੇਹੋਸ਼ ਹੋ ਜਾਣ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ- ਅਮਰੀਕੀ ਸਰਕਾਰ ਨੇ ਦਿਖਾਈ ਸਖ਼ਤੀ ; ਪਾਰਕਾਂ-ਸ਼ਾਪਿੰਗ ਮਾਲਾਂ 'ਚ ਘੁੰਮ ਰਹੇ ਲੋਕਾਂ ਨੂੰ ਫੜ ਕੇ ਕੀਤਾ ਜਾ ਰਿਹੈ Deport
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e