ਦਿੱਲੀ ਪੁਲਸ ਨੇ ਧਰਨੇ 'ਤੇ ਬੈਠੇ 'ਆਪ' ਦੇ ਸੀਨੀਅਰ ਆਗੂਆਂ ਨੂੰ ਹਿਰਾਸਤ 'ਚ ਲਿਆ

Sunday, Apr 16, 2023 - 05:01 PM (IST)

ਦਿੱਲੀ ਪੁਲਸ ਨੇ ਧਰਨੇ 'ਤੇ ਬੈਠੇ 'ਆਪ' ਦੇ ਸੀਨੀਅਰ ਆਗੂਆਂ ਨੂੰ ਹਿਰਾਸਤ 'ਚ ਲਿਆ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਆਬਕਾਰੀ ਨੀਤੀ ਮਾਮਲੇ ਦੇ ਸਬੰਧ 'ਚ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ. ਬੀ. ਆਈ. ਵਲੋਂ ਪੁੱਛ-ਗਿੱਛ ਲਈ ਬੁਲਾਏ ਜਾਣ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ 'ਆਪ' ਦੇ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲਿਆ। ਹਿਰਾਸਤ 'ਚ ਲਏ ਗਏ ਆਗੂਆਂ ਵਿਚ ਸੰਜੇ ਸਿੰਘ, ਰਾਘਵ ਚੱਢਾ, ਸੌਰਭ ਭਾਰਦਵਾਜ, ਆਤਿਸ਼ੀ, ਕੈਲਾਸ਼ ਗਹਿਲੋਤ, ਆਦਿਲ ਅਹਿਮਦ ਖਾਨ, ਪੰਕਜ ਗੁਪਤਾ ਅਤੇ ਪੰਜਾਬ ਸਰਕਾਰ ਦੇ ਕੁਝ ਮੰਤਰੀ ਸ਼ਾਮਲ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਤੋਂ ਪੁੱਛ-ਗਿੱਛ ਨੂੰ ਲੈ ਕੇ CBI ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ CM ਮਾਨ ਸਮੇਤ 'ਆਪ' ਆਗੂ

PunjabKesari

ਮਿਲੀ ਜਾਣਕਾਰੀ ਮੁਤਾਬਕ ਆਰਚਬਿਸ਼ਪ ਰੋਡ 'ਤੇ ਧਰਨੇ 'ਚ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਪ' ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਧਰਨਾ ਵਾਲੀ ਥਾਂ ਤੋਂ ਚੱਲੇ ਗਏ ਸਨ। ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਪੁਲਸ ਨੇ ਸਾਰੇ ਮੰਤਰੀਆਂ ਅਤੇ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਹੈ। ਅਸੀਂ ਇੱਥੇ ਸ਼ਾਂਤੀਪੂਰਨ ਬੈਠੇ ਸੀ ਪਰ ਪੁਲਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਾਨੂੰ ਹਿਰਾਸਤ 'ਚ ਲਿਆ।

ਇਹ ਵੀ ਪੜ੍ਹੋ- CM ਕੇਜਰੀਵਾਲ CBI ਦਫ਼ਤਰ ਪਹੁੰਚੇ, ਸ਼ਰਾਬ ਘਪਲੇ ਨੂੰ ਲੈ ਕੇ ਹੋਣਗੇ ਸਵਾਲ-ਜਵਾਬ

PunjabKesari

ਓਧਰ ਰਾਘਵ ਚੱਢਾ ਨੇ ਟਵੀਟ ਕੀਤਾ ਕਿ ਦਿੱਲੀ ਪੁਲਸ ਨੇ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਬੈਠਣ ਦੇ ਜ਼ੁਰਮ 'ਚ ਗ੍ਰਿਫ਼ਤਾਰ ਕਰ ਲਿਆ ਅਤੇ ਕਿਸੇ ਅਣਜਾਣ ਥਾਂ 'ਤੇ ਲੈ ਕੇ ਜਾ ਰਹੀ ਹੈ.. ਇਹ ਕਿਹੋ ਜਿਹੀ ਤਾਨਾਸ਼ਾਹੀ ਹੈ? ਦੱਸ ਦੇਈਏ ਕਿ CBI ਨੇ ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਨੂੰ ਗਵਾਹ ਦੇ ਤੌਰ 'ਤੇ ਪੁੱਛ-ਗਿੱਛ ਲਈ ਅੱਜ ਆਪਣੇ ਦਫ਼ਤਰ ਬੁਲਾਇਆ ਹੈ।

PunjabKesari

ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਸੀਨੀਅਰ ਆਗੂ ਸੀ. ਬੀ. ਆਈ. ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਹੋਏ ਸਨ। ਇਸ ਮਾਮਲੇ ਵਿਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

PunjabKesari


author

Tanu

Content Editor

Related News