ਦੇਖਦਾ ਹੀ ਰਹਿ ਗਿਆ ਪਿੰਡ ਸਾਰਾ, ਜਦੋਂ ਹੈਲੀਕਾਪਟਰ ''ਤੇ ਲਾੜੀ ਨੂੰ ਲੈਣ ਆਇਆ ਲਾੜਾ

11/26/2015 2:05:08 PM

ਪਾਨੀਪਤ- ਵਿਆਹ ਨੂੰ ਲੈ ਕੇ ਇਕ ਲੜਕੀ ਨੇ ਬਹੁਤ ਸਾਰੇ ਸੁਪਨੇ ਦੇਖ ਹੁੰਦੇ ਹਨ ਅਤੇ ਜਦੋਂ ਉਹ ਸੁਪਨੇ ਹਕੀਕਤ ''ਚ ਬਦਲ ਜਾਂਦੇ ਹਨ ਤਾਂ ਸੋਨੇ ''ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਨਾਰਨੌਲ ਦੀ ਰਹਿਣ ਵਾਲੀ ਨਵੀਂ ਲਾੜੀ ਨਾਲ ਜਿਸ ਦਾ ਰਾਜਕੁਮਾਰ ਉਸ ਨੂੰ ਵਿਆਹੁਣ ਲਈ ਹੈਲੀਕਾਪਟਰ ''ਤੇ ਆਇਆ। ਜਦੋਂ ਲਾੜਾ ਆਪਣੀ ਲਾੜੀ ਨੂੰ ਹੈਲੀਕਾਪਟਰ ''ਤੇ ਲੈ ਗਿਆ ਤਾਂ ਸਾਰੇ ਪਿੰਡ ਦੀਆਂ ਨਜ਼ਰਾਂ ਆਸਮਾਨ ਵੱਲ ਟਿੱਕੀਆਂ ਰਹੀਆਂ। ਇਸ ਜੋੜੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਨਵੀਂ ਅਨਾਜ਼ ਮੰਡੀ ''ਚ ਇਕੱਠੀ ਹੋਈ ਸੀ। ਲਾੜੇ ਦੇ ਪਿਤਾ ਸੀਤਾਰਾਮ ਨੇ ਦੱਸਿਆ ਕਿ ਉਸ ਦਾ ਸੁਪਨਾ ਸੀ ਕਿ ਉਹ ਆਪਣੇ ਇਕਲੌਤੇ ਪੁੱਤਰ ਦੀ ਲਾੜੀ ਨੂੰ ਹੈਲੀਕਾਪਟਰ ''ਚ ਲੈ ਕੇ ਆਏ। ਸੁਪਨਾ ਪੂਰਾ ਹੁੰਦਾ ਦੇਖ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ।


Related News