ਸੁਰੱਖਿਆ ਨਾਲ ਸਮਝੌਤਾ ਹੋ ਰਿਹਾ ਹੈ ਅਤੇ ਸਰਕਾਰ ਸੁੱਤੀ ਹੈ : ਮਲਿਕਾਰਜੁਨ ਖੜਗੇ

Wednesday, Dec 07, 2022 - 05:01 PM (IST)

ਸੁਰੱਖਿਆ ਨਾਲ ਸਮਝੌਤਾ ਹੋ ਰਿਹਾ ਹੈ ਅਤੇ ਸਰਕਾਰ ਸੁੱਤੀ ਹੈ : ਮਲਿਕਾਰਜੁਨ ਖੜਗੇ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 'ਭਾਰਤੀ ਆਯੂਰਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਦੀ ਵੈੱਬਸਾਇਟ ਹੈੱਕ ਕਰਨ ਦੀਆਂ ਕੋਸ਼ਿਸ਼ਾਂ ਦੀ ਘਟਨਾ 'ਚ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਸੁਰੱਖਿਆ ਨਾਲ ਸਮਝੌਤਾ ਹੋ ਰਿਹਾ ਹੈ  ਪਰ ਸਰਕਾਰ ਸੁੱਤੀ ਹੋਈ ਹੈ। ਉਨ੍ਹਾਂ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਸਾਡੀ ਸੁਰੱਖਿਆ ਨਾਲ ਸਮਝੌਤਾ ਹੋ ਰਿਹਾ ਹੈ। ਹੈਕਿੰਗ ਕਾਰਨ 14 ਦਿਨਾਂ ਤੋਂ ਏਮਜ਼ ਪ੍ਰਭਾਵਿਤ ਹੈ। ਸਫਦਰਜੰਗ ਹਸਪਤਾਲ 'ਤੇ ਵੀ ਸਾਈਬਰ ਹਮਲਾ ਹੋਇਆ ਹੈ। ਆਈ.ਸੀ.ਐੱਮ.ਆਰ. 'ਚ 24 ਘੰਟਿਆਂ 'ਚ 6 ਹਜ਼ਾਰ ਵਾਰ ਸੇਂਧ ਲਗਾਉਣ ਦੀ ਕੋਸ਼ਿਸ਼ ਹੋਈ ਪਰ ਭਾਜਪਾ ਸਰਕਾਰ ਸੁੱਤੀ ਹੋਈ ਹੈ।''

ਇਕ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਸੰਭਾਵਿਤ ਤੌਰ 'ਤੇ ਹਾਂਗਕਾਂਗ ਦੇ ਹੈਕਰਾਂ ਨੇ 30 ਨਵੰਬਰ ਨੂੰ 24 ਘੰਟਿਆਂ ਦੌਰਾਨ ਆਈ.ਐੱਮ.ਸੀ.ਆਰ. ਦੀ ਵੈੱਬਸਾਈਟ 'ਚ ਕਰੀਬ 6 ਹਜ਼ਾਰ ਵਾਰ ਸੇਂਧ ਲਗਾਉਣ ਦੀ ਕੋਸ਼ਿਸ਼ ਕੀਤੀ। ਇਹ ਹਮਲੇ ਰੈਨਸਮਵੇਅਰ ਹਮਲੇ ਦੇ ਪਿਛੋਕੜ 'ਚ ਹੋਏ, ਜਿਸ ਕਾਰਨ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੀ ਆਨਲਾਈਨ ਸੇਵਾ 'ਚ ਰੁਕਾਵਟ ਆਈ ਸੀ।


author

DIsha

Content Editor

Related News