ਦਿੱਲੀ 'ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸਮੇਤ ਇਹ ਰਸਤੇ ਬੰਦ, ਭਾਰੀ ਸੁਰੱਖਿਆ ਬਲ ਤਾਇਨਾਤ

Wednesday, Jan 27, 2021 - 09:16 AM (IST)

ਦਿੱਲੀ 'ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸਮੇਤ ਇਹ ਰਸਤੇ ਬੰਦ, ਭਾਰੀ ਸੁਰੱਖਿਆ ਬਲ ਤਾਇਨਾਤ

ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ 'ਚ ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਕ ਝੜਪ ਹੋਣ ਤੋਂ ਬਾਅਦ ਸ਼ਾਂਤੀ ਸਥਾਪਿਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ 'ਚ ਹੋਰ ਜ਼ਿਆਦਾ ਗਿਣਤੀ 'ਚ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਉੱਥੇ ਹੀ ਸੁਰੱਖਿਆ ਮੁਲਾਜ਼ਮਾਂ ਨੇ ਦੇਰ ਰਾਤ ਲਾਲ ਕਿਲ੍ਹੇ ਤੋਂ ਸਾਰੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬਾਹਰ ਕਰਕੇ ਲਾਲ ਕਿਲ੍ਹੇ ਦੇ ਗੇਟ ਬੰਦ ਕਰ ਦਿੱਤੇ।

ਇਹ ਵੀ ਪੜ੍ਹੋ : ਗਣਤੰਤਰ ਦਿਹਾੜੇ ਮੌਕੇ ਮੋਹਾਲੀ ਵਿਖੇ 'ਰਾਜਪਾਲ ਬਦਨੌਰ' ਨੇ ਲਹਿਰਾਇਆ 'ਝੰਡਾ'

ਦਿੱਲੀ 'ਚ ਕਿਸਾਨਾਂ ਦੀ ਹਿੰਸਾ ਨੂੰ ਦੇਖਦੇ ਹੋਏ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਲਾਲ ਕਿਲ੍ਹਾ ਸਟੇਸ਼ਨ 'ਤੇ ਪਰਵੇਸ਼ ਹੋਣ ਤੋਂ ਰੋਕ ਲਾਈ ਗਈ ਹੈ ਪਰ ਸਟੇਸ਼ਨ ਬਾਹਰ ਆਇਆ ਜਾ ਸਕਦਾ ਹੈ, ਜਦੋਂ ਕਿ ਬਾਕੀ ਸਟੇਸ਼ਨ ਖੁੱਲ੍ਹੇ ਹੋਏ ਹਨ ਅਤੇ ਸਾਰੀਆਂ ਲਾਈਨਾਂ 'ਤੇ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕੁੱਝ ਰਸਤਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ-

  • ITO ਤੋਂ ਕਨਾਟ ਪਲੇਸ ਅਤੇ ਇੰਡੀਆ ਗੇਟ ਜਾਣ ਵਾਲਾ ਰਸਤਾ ਬੰਦ।
  • ਮਿੰਟੋ ਰੋਡ ਤੋਂ ਕਨਾਟ ਪਲੇਸ 'ਤੇ ਵੀ ਪਾਬੰਦੀਆਂ ਲਾਈਆਂ ਗਈਆਂ।
  • ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲਾ NH-9 ਅਤੇ NH-24 ਵੀ ਬੰਦ। ਇਸ ਥਾਂ ਆਨੰਦ ਵਿਹਾਰ ਰੂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਪਟਿਆਲਾ 'ਚ 213.37 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਆਗਾਜ਼

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਗਣਤੰਤਰ ਦਿਹਾੜੇ 'ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਵਾਪਰੀ ਸੀ। ਟਰੈਕਟਰ ਰੈਲੀ ਦੌਰਾਨ ਮੁਕਰਬਾ ਚੌਂਕ, ਟਰਾਂਸਪੋਰਟ ਨਗਰ, ITO ਸਮੇਤ ਹੋਰ ਥਾਵਾਂ 'ਤੇ ਹੁੰਦੇ ਹੋਏ ਕਿਸਾਨਾਂ ਦੇ ਇਕ ਜੱਥੇ ਵੱਲੋਂ ਲਾਲ ਕਿਲ੍ਹੇ 'ਤੇ ਪਹੁੰਚ ਕੇ ਕਿਸਾਨਾਂ ਦਾ ਝੰਡਾ ਲਹਿਰਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਨੌਜਵਾਨਾਂ ਨੇ 'ਟਰੈਕਟਰ ਪਰੇਡ' ਕੱਢ ਕੇ ਕੀਤਾ ਪ੍ਰਦਰਸ਼ਨ

ਇਸ ਤੋਂ ਬਾਅਦ ਹੈਦਰਪੁਰ, ਬਾਦਲੀ, ਜਹਾਂਗੀਰਪੁਰੀ, ਆਦਰਸ਼ ਨਗਰ, ਆਜ਼ਾਦਪੁਰ, ਜੀ. ਟੀ. ਬੀ. ਸਟੇਸ਼ਨ, ਮਾਡਲ ਟਾਊਨ,  ਯੂਨੀਵਰਸਿਟੀ, ਵਿਧਾਨ ਸਭਾ, ਆਈ. ਟੀ. ਓ. ਸਮੇਤ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News