10ਵੀਂ ਪਾਸ ਲਈ ਨਿਕਲੀ ਸੁਰੱਖਿਆ ਗਾਰਡ ਦੀ ਭਰਤੀ, ਜਾਣੋ ਯੋਗਤਾ ਸਣੇ ਪੂਰਾ ਵੇਰਵਾ
Friday, Jun 28, 2024 - 12:23 PM (IST)
ਨਵੀਂ ਦਿੱਲੀ- ਸੁਰੱਖਿਆ ਗਾਰਡ ਦੀ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰਾਜਸਥਾਨ ਵਿਚ ਸੁਰੱਖਿਆ ਜਵਾਨ ਸੁਪਰਵਾਈਜ਼ਰ ਅਤੇ ਸੁਰੱਖਿਆ ਅਧਿਕਾਰੀ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਨਾਗੌਰ ਜ਼ਿਲ੍ਹੇ ਵਿਚ 24 ਜੁਲਾਈ ਤੋਂ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਸ਼ਾਮਲ ਹੋਣ ਦੀ ਆਖਰੀ ਤਾਰੀਖ਼ 4 ਜੁਲਾਈ ਹੈ। ਸੁਪਰਵਾਈਜ਼ਰ ਅਤੇ ਸੁਰੱਖਿਆ ਅਧਿਕਾਰੀ ਦੀ ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਉਮੀਦਵਾਰਾਂ ਨੂੰ ਸਿੱਧੇ ਭਰਤੀ ਸਥਾਨ 'ਤੇ ਪਹੁੰਚਣਾ ਹੋਵੇਗਾ।
ਸੁਰੱਖਿਆ ਗਾਰਡ, ਸੁਰੱਖਿਆ ਸੁਪਰਵਾਈਜ਼ਰ, ਸੁਰੱਖਿਆ ਅਧਿਕਾਰੀ ਦੀ ਇਹ ਭਰਤੀ ਜ਼ਿਲ੍ਹਾ ਨਾਗੌਰ ਦੇ ਬਸਨੀ ਰੋਡ, ਰੋਟਰੀ ਸਕੁਏਅਰ MSME ਟੈਕਨੀਕਲ ਸੈਂਟਰ ਨਾਗੌਰ ਵਿਖੇ ਕਰਵਾਈ ਜਾ ਰਹੀ ਹੈ। ਨਾਗੌਰ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਲਈ ਭਰਤੀ ਵਿਚ ਸ਼ਾਮਲ ਹੋਣ ਦੀ ਤਾਰੀਖ਼ ਵੱਖਰੇ ਤੌਰ 'ਤੇ ਤੈਅ ਕੀਤੀ ਗਈ ਹੈ।
ਯੋਗਤਾ-
ਸੁਰੱਖਿਆ ਗਾਰਡਾਂ ਦੀ ਇਹ ਭਰਤੀ ਭਾਰਤੀ ਸੁਰੱਖਿਆ ਦਸਤੇ ਕੌਂਸਲ ਅਤੇ ਭਾਰਤ ਸਰਕਾਰ ਪਾਸਰਾ ਐਕਟ 2005 ਤਹਿਤ ਕੀਤੀ ਜਾ ਰਹੀ ਹੈ। ਜਿਸ ਵਿਚ ਸ਼ਾਮਲ ਹੋਣ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਅਤੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 19 ਤੋਂ 40 ਸਾਲ ਹੋਣੀ ਚਾਹੀਦੀ ਹੈ। ਭਰਤੀ ਲਈ ਕੁਝ ਸਰੀਰਕ ਯੋਗਤਾਵਾਂ ਵੀ ਰੱਖੀਆਂ ਗਈਆਂ ਹਨ।
ਉਚਾਈ-168/170
ਭਾਰ - 55 ਕਿਲੋ ਤੋਂ 90 ਕਿਲੋਗ੍ਰਾਮ
ਛਾਤੀ- 80-85
ਧਿਆਨ 'ਚ ਰੱਖਣ ਵਾਲੀਆਂ ਗੱਲਾਂ-
ਭਰਤੀ ਵਾਲੀ ਥਾਂ 'ਤੇ ਸਿਰਫ਼ ਸਰੀਰਕ ਤੌਰ 'ਤੇ ਤੰਦਰੁਸਤ ਉਮੀਦਵਾਰ ਹੀ ਰਜਿਸਟਰ ਕੀਤੇ ਜਾਣਗੇ।
ਜੋ ਉਮੀਦਵਾਰ ਇਸ ਭਰਤੀ 'ਚ ਭਾਗ ਲੈਣਾ ਚਾਹੁੰਦੇ ਹਨ, ਉਹ 10ਵੀਂ, 12ਵੀਂ ਦੀ ਅੰਕ ਸ਼ੀਟ, ਦੋ ਫੋਟੋਆਂ, ਆਧਾਰ ਕਾਰਡ ਅਤੇ ਪੈੱਨ ਲੈ ਕੇ ਆਉਣ।
ਚੁਣੇ ਜਾਣ ਤੋਂ ਬਾਅਦ ਉਮੀਦਵਾਰਾਂ ਨੂੰ ਦਿੱਲੀ ਏਮਜ਼, ਰਾਮ ਮੰਦਰ, ਜੋਧਪੁਰ ਏਮਜ਼, ਪਾਲੀ ਅਤੇ ਉਦੈਪੁਰ, ਜੈਪੁਰ, ਜੋਧਪੁਰ, ਭਾਰਤ ਸਰਕਾਰ ਦੇ ਸਮਾਰਕਾਂ ਅਤੇ ਹੋਰ ਕਈ ਖੇਤਰਾਂ ਵਿਚ ਸਥਾਈ ਨੌਕਰੀਆਂ ਦਿੱਤੀਆਂ ਜਾਣਗੀਆਂ।