ਰਾਮ ਰਹੀਮ ਨੂੰ ਕਿਉਂ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ, CM ਖੱਟੜ ਨੇ ਦੱਸੀ ਵਜ੍ਹਾ

Thursday, Feb 24, 2022 - 12:06 PM (IST)

ਰਾਮ ਰਹੀਮ ਨੂੰ ਕਿਉਂ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ, CM ਖੱਟੜ ਨੇ ਦੱਸੀ ਵਜ੍ਹਾ

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਖ਼ਤਰੇ ਦੇ ਖ਼ਦਸ਼ੇ ਦੇ ਆਧਾਰ 'ਤੇ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਕੈਦੀ, ਭਾਵੇਂ ਉਹ ਜੇਲ੍ਹ 'ਚ ਹੋਵੇ  ਜਾਂ 'ਫਰਲੋ' 'ਤੇ ਬਾਹਰ ਹੋਵੇ ਨੂੰ ਖ਼ਤਰਾ ਹੈ ਤਾਂ ਸਰਕਾਰ ਦਾ ਕਰਤੱਵ ਹੈ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ। ਅਧਿਕਾਰੀਆਂ ਅਨੁਸਾਰ, ਡੇਰਾ ਸੱਚਾ ਸੌਦਾ ਮੁਖੀ ਨੂੰ ਹਰਿਆਣਾ ਦੀ ਇਕ ਜੇਲ੍ਹ ਤੋਂ 'ਫਰਲੋ' (ਇਕ ਤਰ੍ਹਾਂ ਦੀ ਛੁੱਟੀ) 'ਤੇ 21 ਦਿਨਾਂ ਦੀ ਰਿਹਾਈ ਦੌਰਾਨ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ, ਕਿਉਂਕਿ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਹੈ।

ਇਹ ਵੀ ਪੜ੍ਹੋ : ਰਾਮ ਰਹੀਮ ਦੀ ਫਰਲੋ ਖ਼ਿਲਾਫ਼ ਪਟੀਸ਼ਨ ’ਤੇ ਹਾਈਕੋਰਟ ’ਚ 25 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ

ਡੇਰਾ ਮੁਖੀ ਸਿਰਸਾ 'ਚ ਆਪਣੇ ਆਸ਼ਰਮ 'ਚ 2 ਮਹਿਲਾ ਪੈਰੋਕਾਰਾਂ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਪੰਚਕੂਲਾ 'ਚ ਇਕ ਪ੍ਰੋਗਰਾਮ ਤੋਂ ਵੱਖ ਖੱਟੜ ਨੇ ਕਿਹਾ,''ਇਕ ਵਿਅਕਤੀ ਨੂੰ ਖ਼ਤਰੇ ਦੇ ਖ਼ਦਸ਼ੇ ਦੇ ਆਧਾਰ 'ਤੇ ਸੁਰੱਖਿਆ ਦਿੱਤੀ ਜਾਂਦੀ ਹੈ। ਇਕ ਕੈਦੀ ਭਾਵੇਂ ਉਹ ਜੇਲ੍ਹ 'ਚ ਹੋਵੇ ਜਾਂ 'ਫਰਲੋ' 'ਤੇ ਬਾਹਰ ਹੋਵੇ, ਉਸ ਨੂੰ ਜੇਕਰ ਖ਼ਤਰਾ ਹੈ ਤਾਂ ਸਰਕਾਰ ਦਾ ਕਰਤੱਵ ਹੈ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ। ਅਜਿਹਾ ਨਹੀਂ ਹੈ ਕਿ ਉਸ ਨੇ (ਰਾਮ ਰਹੀਮ) ਜ਼ੈੱਡ ਪਲੱਸ ਸੁਰੱਖਿਆ ਮੰਗੀ ਹੈ, ਜਦੋਂ ਤੱਕ ਉਸ ਨੂੰ ਖ਼ਤਰੇ ਦਾ ਖ਼ਦਸ਼ਾ ਹੈ, ਉਦੋਂ ਤੱਕ ਸੁਰੱਖਿਆ ਦੇਣਾ ਸਾਡਾ ਕਰਤੱਵ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News