2 ਲੱਖ ਦੇ ਇਨਾਮੀ ਸਮੇਤ ਕੁੱਲ 13 ਨਕਸਲੀ ਗ੍ਰਿਫ਼ਤਾਰ
Saturday, Nov 30, 2024 - 03:03 PM (IST)
ਬੀਜਾਪੁਰ (ਵਾਰਤਾ)- ਪਿਛਲੇ 24 ਘੰਟਿਆਂ ਦੌਰਾਨ ਸੁਰੱਖਿਆ ਫ਼ੋਰਸਾਂ ਅਤੇ ਪੁਲਸ ਦੀ ਸੰਯੁਕਤ ਟੀਮ ਨੇ 2 ਲੱਖ ਦੇ ਇਨਾਮੀ ਮਾਓਵਾਦੀ ਸਮੇਤ 13 ਨਕਸਲੀਆਂ ਨੂੰ ਛੱਤੀਸਗੜ੍ਹ 'ਚ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਅਤੇ ਕੋਬਰਾ 210 ਦੀ ਸੰਯੁਕਤ ਕਾਰਵਾਈ 'ਚ ਥਾਣਾ ਤਰੇਮ ਖੇਤਰ ਦੇ ਬੁੜਗੀਚੇਰੂ ਦੇ ਜੰਗਲ ਰਸਤੇ ਤੋਂ 2 ਲੱਖ ਰੁਪਏ ਦੇ ਇਨਾਮੀ ਜਗਰਗੁੰਡਾ ਏਰੀਆ ਕਮੇਟੀ ਪਾਰਟੀ ਮੈਂਬਰ ਸਮੇਤ ਤਿੰਨ ਮਾਓਵਾਦੀਆਂ ਨੂੰ ਸ਼ੁੱਕਰਵਾਰ ਦੀ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ। ਮਾਓਵਾਦੀ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਵਿਸਫ਼ੋਟਚ ਵੀ ਬਰਾਮਦ ਕੀਤਾ ਗਿਆ ਹੈ।
ਕੋਬਰਾ 210 ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ 211/ਐੱਫ ਦੀ ਸੰਯੁਕਤ ਕਾਰਵਾਈ 'ਚ ਥਾਣਾ ਆਵਾਪੱਲੀ ਖੇਤਰ ਦੇ ਚਾਟਲਾਪੱਲੀ ਦੇ ਜੰਗਲਾਂ ਤੋਂ 5 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮਾਓਵਾਦੀਆਂ ਦੇ ਕਬਜ਼ੇ 'ਚੋਂ ਵਿਸਫ਼ੋਟਕ ਅਤੇ ਪਾਬੰਦੀਸ਼ੁਦਾ ਭਾਕਪਾ ਮਾਓਵਾਦੀ ਸੰਗਠਨ ਦੇ ਸਾਹਿਤ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਥਾਣਾ ਜਾਂਗਲਾ ਅਤੇ ਡੀ.ਆਰ.ਜੀ. ਦੀ ਸੰਯੁਕਤ ਕਾਰਵਾਈ 'ਚ ਏਰੀਆ ਡਾਮਿਨੇਸ਼ਨ ਦੌਰਾਨ ਜਾਂਗਲਾ ਮੁਲਮਪਾਰਾ ਜਾਣ ਦੇ ਰਸਤੇ ਤੋਂ ਵਿਸਫ਼ੋਟਕ ਅਤੇ ਪਾਬੰਦੀਸ਼ੁਦਾ ਭਾਕਪਾ ਮਾਓਵਾਦੀ ਸੰਗਠਨ ਦੇ ਪ੍ਰਚਾਰ ਪ੍ਰਸਾਰ ਦੀ ਸਮੱਗਰੀ ਸਮੇਤ 5 ਮਾਓਵਾਦੀ ਜਨ ਮਿਲਿਸ਼ੀਆ ਮੈਂਬਰ ਗ੍ਰਿਫ਼ਤਾਰ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8