ਜੰਮੂ-ਕਸ਼ਮੀਰ ਦੇ ਕੁਪਵਾੜਾ ''ਚ 2 ਅੱਤਵਾਦੀ ਢੇਰ, ਵੱਡੀ ਮਾਤਰਾ ''ਚ ਗੋਲਾ ਬਾਰੂਦ ਬਰਾਮਦ

Thursday, Jul 18, 2024 - 06:53 PM (IST)

ਜੰਮੂ : ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ 'ਚ ਕੰਟਰੋਲ ਲਾਈਨ (ਐੱਲਓਸੀ) ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ ਅਜੇ ਤੱਕ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ। ਸੁਰੱਖਿਆ ਬਲਾਂ ਨੇ ਸੈਕਟਰ 'ਚ ਕੰਟਰੋਲ ਲਾਈਨ 'ਤੇ ਘੁਸਪੈਠ ਕਰ ਰਹੇ ਕੁਝ ਅੱਤਵਾਦੀਆਂ ਨੂੰ ਲਲਕਾਰਿਆ ਤੇ ਇਸ ਤੋਂ ਬਾਅਦ ਮੁਕਾਬਲਾ ਹੋਇਆ।

ਅਜੇ ਵੀ ਚੱਲ ਰਹੀ ਮੁਹਿੰਮ
ਅਧਿਕਾਰੀਆਂ ਨੇ ਦੱਸਿਆ ਕਿ 6 ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਨੂੰ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਦੀ ਆਵਾਜਾਈ ਬਾਰੇ ਖੁਫੀਆ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਕਿਹਾ ਕਿ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਇੱਕ ਮੁੱਠਭੇੜ ਸ਼ੁਰੂ ਹੋ ਗਈ ਸੀ, ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ ਸਨ, ਹਾਲਾਂਕਿ ਉਨ੍ਹਾਂ ਦੀਆਂ ਲਾਸ਼ਾਂ ਅਜੇ ਬਰਾਮਦ ਨਹੀਂ ਹੋਈਆਂ ਹਨ। ਇਲਾਕੇ ਵਿਚ ਅੱਤਵਾਦੀਆਂ ਖਿਲਾਫ ਮੁਹਿੰਮ ਅਜੇ ਚੱਲ ਰਹੀ ਹੈ।

ਡੋਡਾ 'ਚ ਦੋ ਫੌਜੀ ਜ਼ਖਮੀ
ਦੂਜੇ ਪਾਸੇ ਡੋਡਾ ਜ਼ਿਲ੍ਹੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਇਕ ਹੋਰ ਮੁਕਾਬਲੇ 'ਚ ਦੋ ਜਵਾਨ ਜ਼ਖਮੀ ਹੋ ਗਏ। ਇਹ ਮੁਕਾਬਲਾ ਜ਼ਿਲ੍ਹੇ ਦੇ ਕਾਸਤੀਗੜ੍ਹ ਇਲਾਕੇ 'ਚ ਚੱਲ ਰਿਹਾ ਸੀ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਕੁਪਵਾੜਾ ਜ਼ਿਲੇ 'ਚ ਕੰਟਰੋਲ ਲਾਈਨ 'ਤੇ ਤਿੰਨ ਭਾਰੀ ਹਥਿਆਰਬੰਦ ਅੱਤਵਾਦੀ ਮਾਰੇ ਗਏ ਸਨ, ਜਦੋਂ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।

ਸਰਚ ਆਪਰੇਸ਼ਨ ਦਾ ਮਕਸਦ
ਦੱਸ ਦੇਈਏ ਕਿ 16 ਜੁਲਾਈ ਨੂੰ ਡੋਡਾ ਜ਼ਿਲ੍ਹੇ ਦੇ ਭਾਟਾ ਦੇਸਾ ਇਲਾਕੇ 'ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ 'ਚ ਚਾਰ ਸੈਨਿਕਾਂ ਅਤੇ ਇਕ ਸਥਾਨਕ ਪੁਲਸ ਕਰਮਚਾਰੀ ਸਮੇਤ 5 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ। ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਕਈ ਥਾਵਾਂ 'ਤੇ ਜਵਾਨਾਂ 'ਤੇ ਗੁਪਤ ਹਮਲੇ ਕੀਤੇ ਸਨ। ਉਦੋਂ ਤੋਂ ਫੌਜ ਅਤੇ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਦਾ ਮਕਸਦ ਅੱਤਵਾਦੀਆਂ ਨੂੰ ਲੱਭ-ਲੱਭ ਕੇ  ਮਾਰਨਾ ਹੈ।


Baljit Singh

Content Editor

Related News