ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ; 25 ਲੱਖ ਦੀ ਇਨਾਮੀ ਮਹਿਲਾ ਨਕਸਲੀ ਹੋਈ ਢੇਰ
Monday, Mar 31, 2025 - 02:14 PM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੁਰੱਖਿਆ ਬਲਾਂ ਨੇ ਨਕਸਲੀਆਂ ਨਾਲ ਹੋਏ ਮੁਕਾਬਲੇ 'ਚ 25 ਲੱਖ ਦੀ ਇਨਾਮੀ ਇਕ ਮਹਿਲਾ ਨਕਸਲੀ ਨੂੰ ਮਾਰ ਸੁੱਟਿਆ ਹੈ।
ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਸੋਮਵਾਰ ਸਵੇਰੇ ਹੀ ਦੰਤੇਵਾੜਾ ਜ਼ਿਲ੍ਹੇ 'ਚ ਮੁਠਭੇੜ ਸ਼ੁਰੂ ਹੋ ਗਈ ਸੀ, ਜਿਸ 'ਚ ਸੁਰੱਖਿਆ ਬਲਾਂ ਨੇ 25 ਲੱਖ ਦੀ ਇਨਾਮੀ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮ੍ਰਿਤਕ ਨਕਸਲੀ ਔਰਤ ਕੋਲੋਂ ਇਕ ਇੰਸਾਸ ਰਾਈਫਲ ਸਮੇਤ ਹੋਰ ਹਥਿਆਰ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੰਤੇਵਾੜਾ ਤੇ ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਸਵੇਰ ਤੋਂ ਚੱਲ ਰਹੇ ਮੁਕਾਬਲੇ 'ਚ ਰੇਣੁਕਾ ਨਾਂ ਦੀ ਇਕ ਨਕਸਲੀ ਔਰਤ ਮਾਰੀ ਗਈ ਹੈ। ਉਸ 'ਤੇ ਪ੍ਰਸ਼ਾਸਨ ਵੱਲੋਂ 25 ਲੱਖ ਰੁਪਏ ਇਨਾਮ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਹ ਮੁਕਾਬਲਾ ਹਾਲੇ ਵੀ ਜਾਰੀ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚ ਬੰਦ ਮੁਸਕਾਨ ਤੇ ਸਾਹਿਲ ਬਾਰੇ ਸਨਸਨੀਖੇਜ਼ ਖ਼ੁਲਾਸੇ ; ਜਿਸ ਡਰੰਮ 'ਚ ਰੱਖੀ ਲਾਸ਼, ਉਸ 'ਚ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e