ਹਰਿਆਣਾ ’ਚ 3 ਅੱਤਵਾਦੀ ਹੈਂਡਲਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ

Wednesday, Feb 02, 2022 - 12:30 AM (IST)

ਸੋਨੀਪਤ (ਦੀਕਸ਼ਤ)- ਦਿੱਲੀ ਨਾਲ ਲੱਗਦੇ ਹਰਿਆਣਾ ਦੇ ਸੋਨੀਪਤ ’ਚ ਅੱਤਵਾਦੀ ਹੈਂਡਲਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੰਜਾਬ ਅਤੇ ਦਿੱਲੀ ’ਚ ਹੈਂਡਲਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੋਨੀਪਤ ਪੁਲਸ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਹੈਂਡਲਰਾਂ ਨੂੰ ਮੁਰਥਲ ਟੋਲ ਪਲਾਜ਼ੇ ਦੇ ਕੋਲੋਂ ਗ੍ਰਿਫਤਾਰ ਕੀਤਾ ਸੀ। ਅੱਤਵਾਦੀ ਹੈਂਡਲਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਹਰਿਆਣਾ-ਐੱਨ. ਸੀ. ਆਰ. ’ਚ ਉਨ੍ਹਾਂ ਦੇ ਸੰਪਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਹੈਂਡਲਰ ਪਤੀ-ਪਤਨੀ ਦੇ ਤਿੰਨਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੰਮ੍ਰਿਤਸਰ ਤੋਂ ਸੱਦ ਕੇ ਸੌਂਪ ਦਿੱਤਾ। ਉਸ ਤੋਂ ਬਾਅਦ ਤਿੰਨਾਂ ਹੈਂਡਲਰਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਜੰਮੂ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਪੁੱਛਗਿਛ ਦੇ ਆਧਾਰ ’ਤੇ ਜੰਮੂ, ਦਿੱਲੀ ਅਤੇ ਪੰਜਾਬ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀ. ਆਈ. ਏ. ਅਤੇ ਜੰਮੂ ਪੁਲਸ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈਂਡਲਰਾਂ ਦਾ ਰਿਮਾਂਡ ਲੈਣ ’ਚ ਹੋਈ। ਰਾਤ ਹੋ ਜਾਣ ਕਾਰਨ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ’ਚ ਰਾਤ ਤਿੰਨ ਵਜੇ ਤੱਕ ਪੁਲਸ ਅਧਿਕਾਰੀ ਜੁਟੇ ਰਹੇ।

ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਜੰਮੂ ਪੁਲਸ ਵੱਲੋਂ ਮਿਲੇ ਅਲਰਟ ਤੋਂ ਬਾਅਦ ਸੋਨੀਪਤ ਪੁਲਸ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਹੈਂਡਲਰਾਂ ਨੂੰ ਜੀ. ਟੀ. ਰੋਡ ਸਥਿਤ ਮੁਰਥਲ ਟੋਲ ਪਲਾਜ਼ੇ ਦੇ ਕੋਲੋਂ ਗ੍ਰਿਫਤਾਰ ਕੀਤਾ ਸੀ। ਜੰਮੂ ਪੁਲਸ ਨੇ ਤਿੰਨਾਂ ਹੈਂਡਲਰਾਂ ਦੀਆਂ ਫੋਟੋਆਂ ਅਤੇ ਮੋਬਾਇਲ ਨੰਬਰ ਪੁਲਸ ਮੁਖੀ ਸੋਨੀਪਤ ਨੂੰ ਭੇਜੀਆਂ ਸਨ। ਇਨ੍ਹਾਂ ’ਚੋਂ ਇਕ ਹੈਂਡਲਰ ਦਾ ਮੋਬਾਇਲ ਨੰਬਰ ਐਕਟਿਵ ਸੀ। ਪੁਲਸ ਨੇ ਸਰਵੀਲਾਂਸ ’ਤੇ ਲੈ ਕੇ ਉਸ ਦੇ ਆਧਾਰ ’ਤੇ ਹੀ ਤਿੰਨਾਂ ਨੂੰ ਦਬੋਚ ਲਿਆ। ਐੱਸ. ਪੀ. ਰਾਹੁਲ ਸ਼ਰਮਾ ਨੇ ਦੱਸਿਆ ਕਿ ਹੈਂਡਲਰਾਂ ਤੋਂ ਮਹੱਤਵਪੂਰਣ ਜਾਣਕਾਰੀ ਮਿਲੀ ਹੈ। ਸਾਰੀ ਜਾਣਕਾਰੀ ਨੂੰ ਜੰਮੂ ਪੁਲਸ ਦੇ ਅਧਿਕਾਰੀਆਂ ਨੂੰ ਮੁਹੱਈਆ ਕਰਾ ਦਿੱਤੀ ਗਈ। ਉਸ ਦੇ ਨਾਲ ਹੀ ਜੰਮੂ ਪੁਲਸ ਦੇ ਅਧਿਕਾਰੀਆਂ ਨੇ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਹੈ। ਇਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੇ ਸਹਿਯੋਗੀਆਂ ਅਤੇ ਸੰਪਰਕ ’ਚ ਰਹਿਣ ਵਾਲਿਆਂ ਦੀ ਤਲਾਸ਼ ’ਚ ਪੁਲਸ ਜੰਮੂ, ਪੰਜਾਬ ਅਤੇ ਦਿੱਲੀ ’ਚ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੋਨੀਪਤ ਤੋਂ ਹੋ ਕੇ ਇਨ੍ਹਾਂ ਦਾ ਆਉਣਾ-ਜਾਣਾ ਰਿਹਾ ਹੈ ਪਰ ਅਜੇ ਤੱਕ ਸਥਾਨਕ ਪੱਧਰ ’ਤੇ ਕਿਸੇ ਦੇ ਸੰਪਰਕ ’ਚ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।

ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News