ਕਿਸਾਨ ਅੰਦੋਲਨ ਕਾਰਨ ਰਾਜਸਥਾਨ ਦੇ 3 ਜ਼ਿਲ੍ਹਿਆਂ ''ਚ ਧਾਰਾ 144 ਲਾਗੂ, ਪੰਜਾਬ-ਹਰਿਆਣਾ ਬਾਰਡਰ ਸੀਲ

Monday, Feb 12, 2024 - 06:47 PM (IST)

ਕਿਸਾਨ ਅੰਦੋਲਨ ਕਾਰਨ ਰਾਜਸਥਾਨ ਦੇ 3 ਜ਼ਿਲ੍ਹਿਆਂ ''ਚ ਧਾਰਾ 144 ਲਾਗੂ, ਪੰਜਾਬ-ਹਰਿਆਣਾ ਬਾਰਡਰ ਸੀਲ

ਨਵੀਂ ਦਿੱਲੀ- ਕਿਸਾਨ ਅੰਦੋਲਨ ਕਾਰਨ ਰਾਜਸਥਾਨ ਨਾਲ ਲੱਗਦੇ ਹਰਿਆਣਾ-ਪੰਜਾਬ ਬਾਰਡਰ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 13 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਕ ਵਾਰ ਮੁੜ ਦਿੱਲੀ ਕੂਚ ਕਰ ਰਹੇ ਹਨ। ਜਿਸ ਕਾਰਨ ਗੰਗਾਨਗਰ, ਹਨੂੰਮਾਨਗੜ੍ਹ ਅਤੇ ਅਨੂਪਗੜ੍ਹ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਸੰਬੰਧਤ ਰੂਟ ਨੂੰ ਲੈ ਕੇ ਪ੍ਰਸ਼ਾਸਨ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਕਿਸਾਨ ਅੰਦੋਲਨ ਦਾ ਅਸਰ ਰਾਜਸਥਾਨ 'ਚ ਵੀ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇੱਥੇ ਜਾਣ ਵਾਲੇ ਵਾਹਨਾਂ ਲਈ ਵੱਖ ਤੋਂ ਆਵਾਜਾਈ ਰੂਟ ਵੀ ਬਣਾਇਆ ਗਿਆ ਹੈ। ਇਸ ਰੂਟ ਨਾਲ ਯਾਤਰਾ ਕਰ ਕੇ ਪੰਜਾਬ ਅਤੇ ਹਰਿਆਣਾ ਰਾਜ 'ਚ ਜ਼ਰੂਰੀ ਕੰਮ ਹੋਣ 'ਤੇ ਹੀ ਲੋਕ ਜਾ ਸਕਦੇ ਹਨ। 

ਇਹ ਵੀ ਪੜ੍ਹੋ : ਕਿਸਾਨ ਦਾ ਦਿੱਲੀ ਕੂਚ;  ਕਰਨਾਟਕ ਦੇ ਕਰੀਬ 100 ਕਿਸਾਨਾਂ ਨੂੰ ਭੋਪਾਲ 'ਚ ਰੋਕਿਆ ਗਿਆ

ਇਸ ਕਾਰਨ ਕਿਸਾਨ ਕਰ ਰਹੇ ਮੁੜ ਅੰਦੋਲਨ?

ਦੱਸਣਯੋਗ ਹੈ ਕਿ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ, ਸਵਾਮੀਨਾਥਨ ਆਯੋਗ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਜਿਸ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਮੋਡ 'ਤੇ ਹੈ। ਰਾਜਸਥਾਨ 'ਚ ਭਾਜਪਾ ਸਰਕਾਰ ਵੀ ਅੰਦੋਲਨ ਨੂੰ ਲੈ ਕੇ ਸਰਗਰਮ ਹੋ ਗਈ ਹੈ। ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ ਅਤੇ ਅਨੂਪਗੜ੍ਹ ਜ਼ਿਲ੍ਹਾ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਯਾਤਰਾ ਕਰਨ ਤੋਂ ਬਚਣ। ਬਹੁਤ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰਨ ਨਹੀਂ ਤਾਂ ਯਾਤਰਾ ਮੁਲਤਵੀ ਰੱਖਣ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News