ਹਰਿਆਣਾ ਦੀ 14ਵੀਂ ਵਿਧਾਨਸਭਾ ਸੈਸ਼ਨ ਦਾ ਦੂਜਾ ਦਿਨ, ਰਾਜਪਾਲ ਦੇ ਭਾਸ਼ਣ ''ਤੇ ਚਰਚਾ ਜਾਰੀ

11/05/2019 1:01:35 PM

ਚੰਡੀਗੜ੍ਹ—ਹਰਿਆਣਾ ਦੀ 14ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਦੇ ਭਾਸ਼ਣ ਨਾਲ ਸ਼ੁਰੂਆਤ ਹੋਈ ਅਤੇ ਨਵੀਂ ਸਰਕਾਰ ਦਾ ਰੋਡਮੈਪ ਪੇਸ਼ ਕੀਤਾ। ਦੱਸ ਦੇਈਏ ਕਿ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਭਾਜਪਾ ਦੇ ਵਿਧਾਇਕਾਂ ਦੀ ਬੈਠਕ ਹੋਈ, ਜਿਸ 'ਚ ਕਈ ਮੁੱਦਿਆਂ 'ਤੇ ਚਰਚਾ ਹੋਈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ ਦੇ ਪੰਚਕੂਲਾ ਤੋਂ ਦੂਜੀ ਵਾਰ ਭਾਜਪਾ ਵਿਧਾਇਕ ਬਣੇ ਗਿਆਨ ਚੰਦਰ ਗੁਪਤਾ ਨਵੇਂ ਵਿਧਾਨਸਭਾ ਸਪੀਕਰ ਚੁਣੇ ਗਏ। ਮੁੱਖ ਮੰਤਰੀ ਮਨੋਹਰ ਲਾਲ ਚੌਟਾਲਾ ਨੇ ਉਨ੍ਹਾਂ ਨੂੰ ਸਪੀਕਰ ਨਿਯੁਕਤ ਕਰਨ ਦਾ ਪ੍ਰਸਤਾਵ ਵਿਧਾਨ ਸਭਾ 'ਚ ਪੇਸ਼ ਕੀਤਾ, ਜਿਸ ਦਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਨੇ ਸਮਰਥਨ ਕੀਤਾ।

ਰਾਜਪਾਲ ਦੇ ਭਾਸ਼ਣ ਭਾਜਪਾ ਦੇ ਮੈਨੀਫੈਸਟੋ ਆਧਾਰਿਤ ਰਿਹਾ। ਮੈਨੀਫੈਸਟੋ ਦੇ ਕਈ ਵਾਅਦੇ ਭਾਸ਼ਣ 'ਚ ਸ਼ਾਮਲ ਸਨ। ਇਸ ਦੇ ਮੁਤਾਬਕ ਸਰਕਾਰ ਸੂਬਾ 'ਚ ਨਸ਼ੇ ਦੇ ਵੱਧ ਰਹੇ ਰੁਝਾਨ 'ਤੇ ਲਗਾਮ ਲਗਾਉਣ ਲਈ ਵਚਨਬੱਧ ਹੈ। ਨਸ਼ਾ ਤਸਕਰਾ 'ਤੇ ਸ਼ਿਕੰਜਾ ਕੱਸਣ ਲਈ ਐੱਸ. ਟੀ. ਐੱਫ ਬਣੇਗੀ। ਮਜ਼ਬੂਤ ਖੁਫੀਆ ਨੈੱਟਵਰਕ ਤਿਆਰ ਕੀਤਾ ਜਾਵੇਗਾ। ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਵਿਆਪਕ ਕੰਮ ਯੋਜਨਾ। ਸੂਬੇ 'ਚ ਚਾਰ ਡੈਡੀਕੇਟਿਡ ਫਾਸਟ ਟ੍ਰੈਕ ਅਤੇ 12 ਵਿਸ਼ੇਸ਼ ਫਾਸਟ ਟ੍ਰੈਕ ਕੋਰਟ ਬਣਾਈ ਜਾਵੇਗੀ। ਔਰਤਾਂ ਅਤੇ ਬੱਚਿਆਂ ਦੇ ਖਿਲਾਫ ਜਬਰ ਜ਼ਨਾਹ ਅਪਰਾਧਾਂ ਦੇ ਮੁਕੱਦਮਾ ਦਾ ਤੇਜ਼ੀ ਨਾਲ ਨਿਪਟਾਰਾ ਹੋਵੇਗਾ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 2020 ਤੱਕ ਹਰਿਆਣਾ ਨੂੰ ਰੇਲਵੇ ਕ੍ਰਾਂਸਿੰਗ ਫ੍ਰੀ ਬਣਾਉਣ ਦਾ ਉਦੇਸ਼ ਹੈ। ਇਸ ਦੇ ਲਈ ਰੇਲਵੇ ਕ੍ਰਾਂਸਿੰਗ 'ਤੇ ਆਰ. ਓ. ਬੀ ਅਤੇ ਆਰ. ਯੂ. ਬੀ. ਬਣਾਏ ਜਾਣਗੇ। ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਲਿਮਟਿਡ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। 2024 ਤੱਕ ਹਰ ਘਰ ਤਕ ਪੀਣ ਯੋਗ ਪਾਣੀ ਦਾ ਸੁਪਨਾ ਸਰਕਾਰ ਨੇ ਦੇਖਿਆ ਹੈ। 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਸੰਕਲਪ ਦੋਹਰਾਇਆ ਗਿਆ ਹੈ।


Iqbalkaur

Content Editor

Related News