ਰੂਸੀ ਵੈਕਸੀਨ ‘ਸਪੂਤਨਿਕ-ਵੀ’ ਦੀ ਦੂਜੀ ਖੇਪ ਪਹੁੰਚੀ ਭਾਰਤ, ਨਵੇਂ ਸਟ੍ਰੇਨ ਖ਼ਿਲਾਫ਼ ਹੋਵੇਗੀ ਕਾਰਗਰ

Sunday, May 16, 2021 - 11:05 AM (IST)

ਤੇਲੰਗਾਨਾ— ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਦੀ ਦੂਜੀ ਖੇਪ ਅੱਜ ਯਾਨੀ ਕਿ ਐਤਵਾਰ ਨੂੰ ਭਾਰਤ ਪਹੁੰਚ ਗਈ ਹੈ। ਭਾਰਤ ’ਚ ਰੂਸ ਦੇ ਰਾਜਦੂਤ ਨਿਕੋਲੇ ਕੁਦਾਸ਼ੇਵ ਨੇ ਦੱਸਿਆ ਕਿ ਵੈਕਸੀਨ ਦੀ ਦੂਜੀ ਖੇਪ ਹੈਦਰਾਬਾਦ ’ਚ ਅੱਜ ਸਵੇਰੇ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਮਾਹਰਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਇਹ ਕੋਵਿਡ-19 ਦੇ ਨਵੇਂ ਸਟ੍ਰੇਨ ਲਈ ਵੀ ਕਾਰਗਰ ਹੈ।

ਇਹ ਵੀ ਪੜ੍ਹੋ: ਭਾਰਤ ’ਚ ਰੂਸ ਦੀ ‘ਸਪੁਤਨਿਕ-ਵੀ’ ਵੈਕਸੀਨ ਲੱਗਣੀ ਸ਼ੁਰੂ, ਜਾਣੋ ਕਿੰਨੇ 'ਚ ਮਿਲੇਗੀ ਇਕ ਡੋਜ਼

PunjabKesari

ਦੱਸ ਦੇਈਏ ਕਿ ਸਪੂਤਨਿਕ-ਵੀ ਟੀਕਿਆਂ ਦੀ 1.5 ਲੱਖ ਖ਼ੁਰਾਕ ਪਹਿਲਾਂ ਵੀ ਭਾਰਤ ਪਹੁੰਚ ਚੁੱਕੀ ਹੈ ਅਤੇ ਇਸ ਦੇ ਵੱਧ ਮਾਤਰਾ ਵਿਚ ਨਿਰਮਾਣ ਲਈ ਰੂਸੀ ਸਿੱਧੇ ਨਿਵੇਸ਼ ਫੰਡ (ਆਰ. ਡੀ. ਆਈ. ਐੱਫ.) ਨੇ ਸਥਾਨਕ ਭਾਰਤੀ ਕੰਪਨੀਆਂ ਨਾਲ ਹੱਥ ਮਿਲਾਇਆ ਹੈ। ਭਾਰਤ ’ਚ ਸ਼ੁੱਕਰਵਾਰ ਨੂੰ ਪਹਿਲੇ ਸ਼ਖਸ ਨੂੰ ਸਪੂਤਨਿਕ-ਵੀ ਵੈਕਸੀਨ ਲਾਈ ਗਈ ਸੀ। ਭਾਰਤ ’ਚ ਸਪੂਤਨਿਕ-ਵੀ ਦੀ ਇਕ ਖ਼ੁਰਾਕ 995 ਰੁਪਏ ’ਚ ਮਿਲੇਗੀ। 

ਇਹ ਵੀ ਪੜ੍ਹੋ: ਕੋਰੋਨਾ ਵਿਰੁੱਧ ਜੰਗ ਜਾਰੀ, ਦੇਸ਼ 'ਚ ਹੁਣ ਤੱਕ 18 ਕਰੋੜ ਤੋਂ ਵੱਧ ਲੋਕਾਂ ਨੂੰ ਲਗੀ ਕੋਰੋਨਾ ਵੈਕਸੀਨ

PunjabKesari

ਇਹ ਵੀ ਪੜ੍ਹੋ: ਕੋਵਿਡ-19 ਦੇੇ ਹਾਲਾਤ ’ਤੇ ‘ਮੰਥਨ’, PM ਮੋਦੀ ਬੋਲੇ- ਪੇਂਡੂ ਖੇਤਰਾਂ ’ਚ ਘਰ-ਘਰ ਹੋਵੇ ਜਾਂਚ

ਡਾਕਟਰ ਰੈੱਡੀਜ਼ ਲੈਬੋਰਟਰੀ ਨੇ ਰੂਸੀ ਵੈਕਸੀਨ ਨਿਰਮਾਤਾ ਤੋਂ 25 ਕਰੋੜ ਖ਼ੁਰਾਕ ਦਾ ਸੌਦਾ ਕੀਤਾ ਹੈ। ਵੈਕਸੀਨ ਦੀ ਜੋ ਕੀਮਤ ਤੈਅ ਕੀਤੀ ਗਈ ਹੈ, ਉਹ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰਾਂ ਲਈ ਵੀ ਰਹੇਗੀ। ਓਧਰ ਸਪੂਤਨਿਕ-ਵੀ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਸਾਨੂੰ ਮਾਣ ਹੈ ਕਿ ਕੋਰੋਨਾ ਖ਼ਿਲਾਫ਼ ਭਾਰਤ ਦੀ ਇਸ ਲੜਾਈ ਵਿਚ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ। 


Tanu

Content Editor

Related News