ਸੇਬੀ ਦੀਆਂ 11 ਅਧਿਕਾਰਤ ਈਮੇਲ ਆਈ. ਡੀ. ਹੈਕ, ਟੈਕਸ ਡਾਟਾ ਚੋਰੀ, 34 ਲੋਕਾਂ ਨੂੰ ਭੇਜੀ ਮੇਲ
Monday, Jul 18, 2022 - 11:12 AM (IST)
ਨੈਸ਼ਨਲ ਡੈਸਕ– ਵਿਸ਼ਵ ਪੱਧਰ ’ਤੇ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹੈਕਰਸ ਹੁਣ ਸਰਕਾਰੀ ਦਫ਼ਤਰਾਂ ਦੀਆਂ ਵੈੱਬਸਾਈਟਾਂ ਅਤੇ ਈਮੇਲਜ਼ ਹੈਕ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਹਨ। ਹਾਲ ਹੀ ’ਚ ਸੇਬੀ ਨੇ ਮੁੰਬਈ ਦੇ ਇਕ ਪੁਲਸ ਥਾਣੇ ’ਚ ਐੱਫ.ਆਈ.ਆਰ. ਦਰਜ ਕਰਾਈ ਹੈ ਕਿ ਉਸ ਦੀਆਂ ਕਈ ਅਧਿਕਾਰਤ ਈਮੇਲਜ਼ ਨੂੰ ਹੈਕ ਕਰ ਲਿਆ ਗਿਆ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ’ਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਅਤੇ ਬ੍ਰਿਟੇਨ ਦੀਆਂ ਖੁਫੀਆ ਏਜੰਸੀਆਂ ਨੇ ਵਿਸ਼ਵ ਪੱਧਰ ’ਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪੂਰੀ ਦੁਨੀਆ ਨੂੰ ਹੈਕਰਸ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਚਾਰ ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਹੈਕਿੰਗ ਤੋਂ ਬਾਅਦ 34 ਲੋਕਾਂ ਨੂੰ ਭੇਜੀ ਮੇਲ
ਸੇਬੀ ਦੀ ਪੁਲਸ ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦੀਆਂ 11 ਅਧਿਕਾਰਤ ਈਮੇਲ ਆਈ. ਡੀਜ਼ ਨੂੰ ਅਣਪਛਾਤੇ ਲੋਕਾਂ ਨੇ ਹੈਕ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚੈਕਿੰਗ ਤੋਂ ਬਾਅਦ 34 ਲੋਕਾਂ ਨੂੰ ਈਮੇਲ ਭੇਜੀ ਗਈ ਹੈ ਅਤੇ ਡਾਟਾ ਵੀ ਚੋਰੀ ਕੀਤਾ ਗਿਆ ਹੈ। ਇਸ ਘਟਨਾ ਸੰਬੰਧੀ ਸੇਬੀ ਦੇ ਅਧਿਕਾਰੀਆਂ ਨੇ ਮੁੰਬਈ ਦੇ ਬੀਕੇਸੀ ਪੁਲਸ ਸਟੇਸ਼ਨ ’ਚ ਐੱਫ.ਆਈ.ਆਰ. ਦਰਜ ਕਰਾਈ ਹੈ। ਹਾਲ ਹੀ ’ਚ ਸੇਬੀ ਦੇ ਈਮੇਲ ਸਿਸਟਮ ’ਤੇ ਇਕ ਸਾਈਬਰ ਸਕਿਓਰਿਟੀ ਦੀ ਘਟਨਾ ਦੇਖੀ ਗਈ ਹੈ। ਇਸ ਦੌਰਾਨ ਸਿਸਟਮ ਅਪਗ੍ਰੇਡ ਕੀਤਾ ਜਾ ਰਿਹਾ ਸੀ, ਜਦੋਂ ਹੈਕਰਜ਼ ਨੇ ਸਾਇਬਰ ਅਟੈਕ ਕੀਤਾ।
ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ
ਮੁੜ ਮਜ਼ਬੂਤ ਕੀਤਾ ਗਿਆ ਸਿਸਟਮ
ਸਾਈਬਰ ਅਟੈਕ ਦੀ ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ। ਇਸ ਤੋਂ ਤੁਰੰਤ ਬਾਅਦ ਸੇਬੀ ਦੇ ਅਧਿਕਾਰੀਆਂ ਵੱਲੋਂ ਮਾਣਕ ਸੰਚਾਲਨ ਪ੍ਰਕਿਰਿਆ ਅਨੁਸਾਰ ਸੀ. ਈ. ਆਰ. ਟੀ.- ਆਈ. ਐੱਨ. ਨੂੰ ਸੂਚਿਤ ਕੀਤਾ ਗਿਆ । ਇਸ ਤੋਂ ਇਲਾਵਾ ਸਿਸਟਮ ਦੇ ਜ਼ਰੂਰੀ ਸੁਰੱਖਿਆ ਕਨਫੀਗ੍ਰੇਸ਼ਨ ਨੂੰ ਵੀ ਮਜ਼ਬੂਤ ਕੀਤਾ ਗਿਆ। ਸੇਬੀ ਲਗਾਤਾਰ ਇਸ ਦੀ ਪਛਾਣ ਅਤੇ ਰੋਕਥਾਮ ਪ੍ਰਣਾਲੀਆਂ ਦੀ ਨਿਗਰਾਨੀ ਕਰਦਾ ਹੈ। ਸੁਰੱਖਿਆ ਪ੍ਰਕਿਰਿਆਵਾਂ ਨੂੰ ਸਖਤ ਕਰਨ ਲਈ ਘਟਨਾ ਤੋਂ ਬਾਅਦ ਵਾਧੂ ਉਪਾਅ ਕੀਤੇ ਗਏ ਹਨ।
ਇਹ ਵੀ ਪੜ੍ਹੋ– ਫੋਟੋਗ੍ਰਾਫ਼ਰਾਂ ਲਈ ਬੁਰੀ ਖ਼ਬਰ! ਜਲਦ ਬੰਦ ਹੋਣ ਵਾਲੇ ਹਨ Nikon ਦੇ DSLR ਕੈਮਰੇ