ਸਪਾ-ਕਾਂਗਰਸ ''ਚ ਸੀਟ ਸ਼ੇਅਰਿੰਗ ਦਾ ਫਾਰਮੂਲਾ ਤੈਅ, ਯੂ.ਪੀ. ''ਚ 11 ਸੀਟਾਂ ''ਤੇ ਚੋਣਾਂ ਲੜੇਗੀ ਕਾਂਗਰਸ
Saturday, Jan 27, 2024 - 04:55 PM (IST)

ਲਖਨਊ- ਵਿਰੋਧੀ ਗਠਜੋੜ 'ਚ ਸ਼ਾਮਲ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟ ਸ਼ੇਅਰਿੰਗ ਦਾ ਫਾਰਮੂਲਾ ਤੈਅ ਹੋ ਗਿਆ ਹੈ। ਉੱਤਰ-ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ 'ਚੋਂ 11 'ਤੇ ਕਾਂਗਰਸ ਪਾਰਟੀ ਚੋਣ ਲੜੇਗੀ। ਬਾਕੀ ਸੀਟਾਂ 'ਤੇ ਸਮਾਜਵਾਦੀ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਚੋਣ ਲੜਣਗੀਆਂ। ਇਸ ਗੱਲ ਦੀ ਜਾਣਕਾਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਖੁਦ ਹੀ ਦਿੱਤੀ ਹੈ।
ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਲਿਖਿਆ ਕਿ ਕਾਂਗਰਸ ਦੇ ਨਾਲ 11 ਮਜਬੂਤ ਸੀਟਾਂ ਤੋਂ ਸਾਡੇ ਗਠਜੋਸ਼ ਦੀ ਚੰਗੀ ਸ਼ੁਰੂਆਤ ਹੋ ਰਹੀ ਹੈ... ਇਹ ਸਿਲਸਿਲਾ ਜਿੱਤ ਦੇ ਸਮੀਕਰਨ ਦੇ ਨਾਲ ਹੋਰ ਵੀ ਅੱਗੇ ਵਧੇਗਾ। 'ਇੰਡੀਆ' ਦੀ ਟੀਮ ਅਤੇ 'ਪੀ.ਡੀ.ਏ.' ਦੀ ਰਣਨੀਤੀ ਇਤਿਹਾਸ ਬਦਲ ਦੇਵੇਗੀ। ਹਾਲਾਂਕਿ, ਅਜੇ ਕਾਂਗਰਸ ਪਾਰਟੀ ਨੇ ਇਸਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਜਾਰੀ ਹੈ। ਸੀਟ ਸ਼ੇਅਰਿੰਗ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਤਾਂ ਉਸਨੂੰ ਦੱਸਿਆ ਜਾਵੇਗਾ। ਉਥੇ ਹੀ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ ਨੇ ਕਿਹਾ ਕਿ ਸੀਟ ਬਟਵਾਰੇ 'ਤੇ ਕੇਂਦਰੀ ਲੀਡਰਸ਼ਿਪ ਗੱਲ ਕਰੇਗੀ।