ਕਰਨਲ ਰੈਂਕ ਦੇ ਡਾਕਟਰ ਵੀ ਕੋਰੋਨਾ ਦੀ ਚਪੇਟ 'ਚ, ਕੀਤਾ ਕੁਆਰੰਟੀਨ
Sunday, Mar 29, 2020 - 09:04 PM (IST)

ਕੋਲਕਾਤਾ — ਭਾਰਤ 'ਚ ਕੋਰੋਨਾ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ। ਹੁਣ ਭਾਰਤੀ ਫੌਜ 'ਚ ਇਕ ਹੋਰ ਕੋਰੋਨਾ ਵਾਇਰਸ ਦਾ ਪਾਜੀਟਿਵ ਕੇਸ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਕੋਲਕਾਤਾ 'ਚ ਫੌਜ ਦੇ ਕਮਾਂਡ ਹਸਪਤਾਲ 'ਚ ਇਕ ਕਰਨਲ ਰੈਂਕ ਦੇ ਡਾਕਟਰ ਨੂੰ ਕੋਵਿਡ-19 ਦਾ ਪਾਜੀਟਿਵ ਪਾਇਆ ਗਿਆ ਹੈ।
ਸੂਤਰਾਂ ਮੁਤਾਬਕ ਕੋਰੋਨਾ ਵਾਇਰਸ ਨਾਲ ਪਾਜੀਟਿਵ ਪਾਏ ਗਏ ਕਰਨਲ ਰੈਂਕ ਦੇ ਡਾਕਟਰ ਹਾਲ ਹੀ 'ਚ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਨ। ਫਿਲਹਾਲ ਡਾਕਟਰ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਜ਼ਰੂਰੀ ਸਾਵਧਾਨੀਆਂ ਬਰਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਫੌਜ ਨਾਲ ਜੁੜੇ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਸਭ ਤੋਂ ਪਹਿਲਾਂ ਫੌਜ 'ਚ ਲੱਦਾਖ 'ਚ ਇਕ ਜਵਾਨ ਕੋਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ ਸੀ। ਉਸ ਦੇ ਪਿਤਾ ਹਾਲ ਹੀ 'ਚ ਈਰਾਨ ਤੋਂ ਪਰਤੇ ਸਨ ਅਤੇ ਉਨ੍ਹਾਂ ਦਾ ਸੈਂਪਲ ਪਾਜੀਟਿਵ ਨਿਕਲਿਆ। ਜਿਸ ਤੋਂ ਬਾਅਦ ਜਵਾਨ ਨੂੰ ਕੁਆਰੰਟੀਨ ਕੀਤਾ ਗਿਆ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤਕ ਦੇਸ਼ 'ਚ ਕੋਰੋਨਾ ਵਾਇਰਸ ਦੇ ਇਕ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ।