ਅਨੰਤਨਾਗ ''ਚ 5ਵੇਂ ਦਿਨ ਵੀ ਅੱਤਵਾਦੀਆਂ ਖ਼ਿਲਾਫ਼ ਸਰਚ ਆਪਰੇਸ਼ਨ ਜਾਰੀ, ਹੈਲੀਕਾਪਟਰ ਨਾਲ ਹੋ ਰਹੀ ਭਾਲ

Sunday, Sep 17, 2023 - 07:18 PM (IST)

ਅਨੰਤਨਾਗ ''ਚ 5ਵੇਂ ਦਿਨ ਵੀ ਅੱਤਵਾਦੀਆਂ ਖ਼ਿਲਾਫ਼ ਸਰਚ ਆਪਰੇਸ਼ਨ ਜਾਰੀ, ਹੈਲੀਕਾਪਟਰ ਨਾਲ ਹੋ ਰਹੀ ਭਾਲ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਅਨੰਤਨਾਗ ਜ਼ਿਲ੍ਹੇ ਦੇ ਗਲੋਡੇ ਜੰਗਲ ਖੇਤਰ 'ਚ ਲੁਕੇ ਅੱਤਵਾਦੀਆਂ ਦਾ ਸਫਾਇਆ ਕਰਨ ਦੀ ਮੁਹਿੰਮ ਐਤਵਾਰ ਨੂੰ ਪੰਜਵੇਂ ਦਿਨ ਵੀ ਜਾਰੀ ਹੈ, ਸੁਰੱਖਿਆ ਫੋਰਸ ਨੇ ਆਲੇ-ਦੁਆਲੇ ਦਿ ਪਿੰਡਾਂ ਤਕ ਮੁਹਿੰਮ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਜੰਗਲ ਖੇਤਰ 'ਚ ਮੋਰਟਾਰ ਦੇ ਕਈ ਗੋਲੇ ਦਾਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਸੰਘਨੇ ਜੰਗਲ 'ਚ ਡਰੋਨ ਅਤੇ ਹੈਲੀਕਾਪਟਰ ਰਾਹੀਂ ਅੱਤਵਾਦੀਆਂ ਦੀ ਭਾਲ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਸ਼ੁਰੂਆਤੀ ਮੁਕਾਬਲੇ 'ਚ ਫੌਜ ਦੇ ਦੋ ਅਧਿਕਾਰੀ ਅਤੇ ਇਕ ਪੁਲਸ ਦੇ ਡਿਪਟੀ ਸੁਪਰਡੈਂਟ ਦੇ ਸ਼ਹੀਦ ਹੋਣ ਤੋਂ ਬਾਅਦ ਅੱਤਵਾਦੀ ਇਸੇ ਸਥਾਨ 'ਤੇ ਲੁਕੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਮੁਹਿੰਮ ਸ਼ੁਰੂ ਹੁੰਦੇ ਹੀ ਸੁਰੱਖਿਆ ਫੋਰਸ ਨੇ ਜੰਗਲ ਵੱਲ ਮੋਰਟਾਰ ਦੇ ਕਈ ਗੋਲੇ ਦਾਗੇ।


author

Rakesh

Content Editor

Related News