ਸਮੁੰਦਰ ''ਚ ਧੂ-ਧੂ ਕਰ ਕੇ ਸੜਨ ਲੱਗੀ ਕਿਸ਼ਤੀ, 18 ਲੋਕ ਸਨ ਸਵਾਰ
Friday, Feb 28, 2025 - 02:18 PM (IST)

ਮੁੰਬਈ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਅਲੀਬਾਗ ਤੱਟ ਕੋਲ ਸ਼ੁੱਕਰਵਾਰ ਤੜਕੇ ਮੱਛੀ ਫੜਨ ਵਾਲੀ ਇਕ ਕਿਸ਼ਤੀ 'ਚ ਅੱਗ ਲੱਗਣ ਤੋਂ ਬਾਅਦ 18 ਲੋਕਾਂ ਨੂੰ ਬਚਾਇਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ ਕਰੀਬ 4 ਵਜੇ ਲੱਗੀ, ਜਦੋਂ ਕਿਸ਼ਤੀ ਅਲੀਬਾਗ ਦੇ ਅਕਸ਼ੀ ਤੱਟ ਤੋਂ ਕਰੀਬ 7 ਸਮੁੰਦਰੀ ਮੀਲ ਦੂਰ ਸੀ।
ਉਨ੍ਹਾਂ ਕਿਹਾ ਕਿ ਰਾਕੇਸ਼ ਗਣ ਨਾਮੀ ਵਿਅਕਤੀ ਦੀ ਮਲਕੀਅਤ ਵਾਲੀ ਇਕ ਕਿਸ਼ਤੀ ਤੋਂ ਐਮਰਜੈਂਸੀ ਸੰਦੇਸ਼ ਮਿਲਿਆ, ਜਿਸ ਤੋਂ ਬਾਅਦ ਭਾਰਤੀ ਜਲ ਸੈਨਾ, ਤੱਟਰੱਖਿਅਕ ਫੋਰਸ ਅਤੇ ਰਾਏਗੜ੍ਹ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ। ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ 'ਤੇ ਸਵਾਰ 18 ਲੋਕਾਂ ਨੂੰ ਬਚਾ ਲਿਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਲਿਆਂਦਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8