SDRF ਨੇ ਬੁੱਢਾ ਕੇਦਾਰ ਇਲਾਕੇ ''ਚ ਫਸੇ 21 ਕਾਂਵੜੀਆਂ ਨੂੰ ਬਚਾਇਆ, ਭਟਕ ਗਏ ਸਨ ਰਾਹ

Monday, Jul 29, 2024 - 05:22 PM (IST)

SDRF ਨੇ ਬੁੱਢਾ ਕੇਦਾਰ ਇਲਾਕੇ ''ਚ ਫਸੇ 21 ਕਾਂਵੜੀਆਂ ਨੂੰ ਬਚਾਇਆ, ਭਟਕ ਗਏ ਸਨ ਰਾਹ

ਦੇਹਰਾਦੂਨ- ਮੋਹਲੇਧਾਰ ਮੀਂਹ ਦਰਮਿਆਨ ਟਿਹਰੀ ਜ਼ਿਲ੍ਹੇ ਦੇ ਬੁੱਢਾ ਕੇਦਾਰ ਇਲਾਕੇ ਵਿਚ 21 ਕਾਂਵੜੀਆਂ ਦਾ ਰੈਸਕਿਊ ਕੀਤਾ ਗਿਆ ਹੈ। ਇਹ ਸਾਰੇ ਕਾਂਵੜੀਏ ਉੱਥੇ ਫਸ ਗਏ ਸਨ। ਰਾਹ ਭਟਕ ਗਏ ਇਨ੍ਹਾਂ 21 ਕਾਂਵੜੀਆਂ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਨੇ ਸੋਮਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। SDRF ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਰਾਤ 9 ਵਜੇ ਦੇ ਆਲੇ-ਦੁਆਲੇ ਬੁੱਢਾ ਕੇਦਾਰ ਇਲਾਕੇ ਵਿਚ 21 ਕਾਂਵੜੀਆਂ ਦਾ ਇਕ ਸਮੂਹ ਗੰਗੋਤਰੀ ਤੋਂ ਪਰਤਦੇ ਸਮੇਂ ਰਾਹ ਭਟਕਣ ਗਿਆ। ਇਸ ਦੀ ਜਾਣਕਾਰੀ ਮਿਲਦੇ ਹੀ ਸਬ-ਇੰਸਪੈਕਟਰ ਦੀਪਕ ਜੋਸ਼ੀ ਦੀ ਅਗਵਾਈ ਹੇਠ SDRF ਦੀ ਟੀਮ ਰਵਾਨਾ ਕੀਤੀ ਗਈ।

SDRF ਦੀ ਟੀਮ ਨੂੰ ਕਾਂਵੜੀਏ ਬੁੱਢਾ ਕੇਦਾਰ ਤੋਂ ਕਰੀਬ 3 ਕਿਲੋਮੀਟਰ ਦੂਰ ਝਾਲਾ ਨਾਮੀ ਸਥਾਨ 'ਤੇ ਫਸੇ ਮਿਲੇ। ਇਲਾਕੇ ਵਿਚ ਸੜਕਾਂ ਦੀ ਹਾਲਤ ਖਰਾਬ ਹੋਣ ਕਾਰਨ SDRF ਦੀ ਟੀਮ ਉੱਥੇ ਪੈਦਲ ਹੀ ਪਹੁੰਚੀ। ਟੀਮ ਸਵੇਰੇ 6 ਵਜੇ 21 ਕਾਂਵੜੀਆਂ ਨੂੰ ਮੋਹਲੇਧਾਰ ਮੀਂਹ ਦਰਮਿਆਨ ਤੰਗ ਪਹਾੜੀ ਮਾਰਗ ਅਤੇ ਨਦੀ ਕਿਨਾਰੇ ਸੁਰੱਖਿਅਤ ਬਾਹਰ ਕੱਢ ਕੇ ਲਿਆਈ। ਸਾਰੇ ਕਾਂਵੜੀਏ ਸੁਰੱਖਿਅਤ ਦੱਸੇ ਜਾ ਰਹੇ ਹਨ।

ਸਾਰੇ ਕਾਵੜੀਆਂ ਨੂੰ ਬੁੱਢਾ ਕੇਦਾਰ ਬੱਸ ਸਟੈਂਡ ਲਿਜਾਇਆ ਗਿਆ, ਜਿੱਥੇ ਉਨ੍ਹਾਂ ਲਈ ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਕਾਂਵੜੀਆਂ ਨੇ ਇਸ ਬਚਾਅ ਕਾਰਜ ਲਈ SDRF ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਜੇਕਰ SDRF ਦੀ ਟੀਮ ਸਮੇਂ ਸਿਰ ਨਾ ਪਹੁੰਚੀ ਹੁੰਦੀ ਤਾਂ ਸ਼ਾਇਦ ਇਨ੍ਹਾਂ ਕਾਂਵੜੀਆਂ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।


author

Tanu

Content Editor

Related News