ਹਰਿਆਣਾ: ਘਰ ਪਰਤ ਰਹੇ ਕਬਾੜ ਕਾਰੋਬਾਰੀ ਨੂੰ ਗੋਲੀਆਂ ਨਾਲ ਭੁੰਨਿਆ, ਜਾਂਚ ’ਚ ਜੁੱਟੀ ਪੁਲਸ

Friday, Sep 02, 2022 - 03:38 PM (IST)

ਹਰਿਆਣਾ: ਘਰ ਪਰਤ ਰਹੇ ਕਬਾੜ ਕਾਰੋਬਾਰੀ ਨੂੰ ਗੋਲੀਆਂ ਨਾਲ ਭੁੰਨਿਆ, ਜਾਂਚ ’ਚ ਜੁੱਟੀ ਪੁਲਸ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ’ਚ ਬਿਲਾਸਪੁਰ ਪੁਲਸ ਥਾਣਾ ਖੇਤਰ ’ਚ ਭੋੜਾ ਖੁਰਦ ਰੋਡ ’ਤੇ ਦੋ ਭਰਾਵਾ ਨੇ 32 ਸਾਲਾ ਇਕ ਕਬਾੜ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਸੁਮਿਤ ਚੌਹਾਨ ਦੇ ਰੂਪ ’ਚ ਕੀਤੀ ਗਈ ਹੈ, ਜੋ ਭੋੜਾ ਕਲਾਂ ਪਿੰਡ ਦਾ ਰਹਿਣ ਵਾਲਾ ਸੀ। ਪੁਲਸ ਨੇ ਕਿਹਾ ਕਿ ਚੌਹਾਨ ਇਲਾਕੇ ਦੀਆਂ ਕਈ ਕੰਪਨੀਆਂ ਨਾਲ ਕੰਮ ਕਰ ਚੁੱਕਾ ਸੀ। ਉਨ੍ਹਾਂ ਨੇ ਕਿਹਾ ਕਿ ਘਟਨਾ ਵੀਰਵਾਰ ਦੇਰ ਰਾਤ ਵਾਪਰੀ। ਪੁਲਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕਾਰੋਬਾਰੀ ਦੁਸ਼ਮਣੀ ਦੇ ਚੱਲਦੇ ਇਹ ਕਤਲ ਕੀਤਾ ਗਿਆ।

ਚੌਹਾਨ ਰਾਤ 11 ਵਜ ਕੇ 15 ਮਿੰਟ ’ਤੇ ਆਪਣੀ ਮੋਟਰਸਾਈਕਲ ’ਤੇ ਇਕ ਦੋਸਤ ਨੂੰ ਪਿੱਛੇ ਬਿਠਾ ਕੇ ਘਰ ਵਾਪਸ ਪਰਤ ਰਿਹਾ ਸੀ। ਵਾਹਨ ਜਦੋਂ ਭੋੜਾ ਖ਼ੁਰਦ ’ਤੇ ਪਹੁੰਚਿਆ ਤਾਂ ਦੋ ਵਿਅਕਤੀ, ਜੋ ਰਿਸ਼ਤੇ ਵਜੋਂ ਭਰਾ ਹਨ, ਬਾਈਕ ’ਤੇ ਆਏ ਅਤੇ ਚੌਹਾਨ ’ਤੇ ਗੋਲੀ ਚਲਾ ਦਿੱਤੀ।। ਪੁਲਸ ਨੇ ਦੱਸਿਆ ਕਿ ਸੁਮਿਤ ਦੀ ਪਿੱਠ ’ਚ ਗੋਲੀ ਲੱਗੀ ਅਤੇ ਉਹ ਆਪਣੀ ਮੋਟਰਸਾਈਕ ਤੋਂ ਡਿੱਗ ਗਿਆ ਅਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਉਸ ਨੂੰ 7 ਗੋਲੀਆਂ ਮਾਰੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। 

ਚੌਹਾਨ ਦੇ ਦੋਸਤ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਉਸ ਨੂੰ ਮੇਦਾਂਤਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ ਐਲਾਨ ਕਰ ਦਿੱਤਾ। ਇਸ ਸਬੰਧ ’ਚ ਬਿਲਾਸਪੁਰ ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਜੋਗਿੰਦਰ ਉਰਫ਼ ਕਾਲੂ ਰਾਮ ਅਤੇ ਉਸ ਦੇ ਭਰਾ ਹਨੀ ਦੇ ਰੂਪ ’ਚ ਕੀਤੀ ਗਈ ਹੈ। ਪੁਲਸ ਥਾਣੇ ਦੇ ਇੰਸਪੈਕਟਰ ਅਜੇ ਮਲਿਕ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Tanu

Content Editor

Related News