ਕੁਰੂਕਸ਼ੇਤਰ ’ਚ ਸਕਰੈਪ ਕਾਰ ’ਚੋਂ ‘ਚਾਈਨੀਜ਼ ਗ੍ਰੇਨੇਡ’ ਬਰਾਮਦ ! ਪੁਲਸ ਟੀਮ ਨੇ ਕੀਤਾ ਡਿਫਿਊਜ਼
Thursday, May 14, 2026 - 09:37 AM (IST)
ਨੈਸ਼ਨਲ ਡੈਸਕ- ਹਰਿਆਣਾ ਤੋਂ ਇਕ ਵੱਡੀ ਖ਼ਬਰ ਮਿਲੀ ਹੈ, ਜਿੱਥੋਂ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ-ਲਾਡਵਾ ਰੋਡ ’ਤੇ ਸਥਿਤ ਸ਼ੂਗਰ ਮਿੱਲ ਦੇ ਇਥੇਨੌਲ ਪਲਾਂਟ ਦੇ ਸਾਹਮਣੇ ਬਣੇ ਮਹਾਦੇਵ ਮੋਟਰ ਯਾਰਡ ਕਾਰ ਵਰਕਸ਼ਾਪ ’ਚ ਇਕ ਸਕਰੈਪ ਸਕੋਡਾ ਕਾਰ ’ਚੋਂ ਜ਼ਿੰਦਾ ਗ੍ਰੇਨੇਡ ਬਰਾਮਦ ਹੋਇਆ।
ਸੂਚਨਾ ਮਿਲਦੇ ਹੀ ਅੰਬਾਲਾ ਐੱਸ.ਟੀ.ਐੱਫ., ਸੀ.ਆਈ.ਡੀ., ਬੰਬ ਨਿਰੋਧਕ ਦਸਤਾ, ਐੱਫ.ਐੱਸ.ਐੱਲ. ਦੀ ਟੀਮ, ਡਾਗ ਸਕੁਐਡ, ਸ਼ਾਹਬਾਦ ਥਾਣਾ ਮੁਖੀ ਅਤੇ ਹੁੱਡਾ ਚੌਕੀ ਇੰਚਾਰਜ ਮੌਕੇ ’ਤੇ ਪਹੁੰਚੇ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗ੍ਰੇਨੇਡ ਨੂੰ ਸੁਰੱਖਿਅਤ ਤਰੀਕੇ ਨਾਲ ਨਕਾਰਾ ਕਰ ਦਿੱਤਾ।
ਅੰਬਾਲਾ ਐੱਸ.ਟੀ.ਐੱਫ. ਦੇ ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ 11 ਮਈ ਨੂੰ ਅੰਬਾਲਾ ਐੱਸ.ਟੀ.ਐੱਫ. ਨੇ ਖ਼ਤਰਨਾਕ ਅਪਰਾਧੀ ਸੂਰਿਆ ਪ੍ਰਤਾਪ ਉਰਫ਼ ਨੌਨੀ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਇਕ ਨਾਜਾਇਜ਼ ਪਿਸਤੌਲ, ਇਕ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਕੋਲ 2 ਗ੍ਰੇਨੇਡ ਸਨ, ਜਿਨ੍ਹਾਂ ਵਿਚੋਂ ਇਕ ਉਸ ਨੇ ਮਹਾਦੇਵ ਮੋਟਰ ਯਾਰਡ ਦੀ ਸਕਰੈਪ ਸਕੋਡਾ ਕਾਰ ਵਿਚ ਲੁਕਾ ਕੇ ਰੱਖਿਆ ਹੈ, ਜਦਕਿ ਦੂਜਾ ਗ੍ਰੇਨੇਡ ਉਸ ਦਾ ਸਾਥੀ ਆਪਣੇ ਨਾਲ ਕਿਤੇ ਲੈ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
